ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾ. ਬਲਬੀਰ ਦੀ ਘੇਰਾਬੰਦੀ ਕਰਨ ਲੱਗੇ ਸਿਆਸੀ ਵਿਰੋਧੀ

07:22 AM Apr 17, 2024 IST

ਸਰਬਜੀਤ ਸਿੰਘ ਭੰਗੂ
ਪਟਿਆਲਾ, 16 ਅਪਰੈਲ
ਪਟਿਆਲਾ ਲੋਕ ਸਭਾ ਸੀਟ ਤੋਂ ‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਦੇ ਵਿਧਾਨ ਸਭਾ ਹਲਕਾ ਹੋਣ ਕਰਕੇ ਪਟਿਆਲਾ ਦਿਹਾਤੀ ’ਚ ਸਰਗਰਮੀਆਂ ਜ਼ੋਰ ਫੜਦੀਆਂ ਜਾ ਰਹੀਆਂ ਹਨ। ਇਸੇ ਤਹਿਤ ਵਿਰੋਧੀ ਧਿਰਾਂ ਡਾ. ਬਲਬੀਰ ਸਿੰਘ ਨੂੰ ਉਨ੍ਹਾਂ ਦੇ ਹਲਕੇ ’ਚ ਘੇਰਨ ਲਈ ਪੂਰਾ ਜ਼ੋਰ ਲਾ ਰਹੀਆਂ ਹਨ। ਡਾ. ਬਲਬੀਰ ਸਿੰਘ ਨੇ ਵੀ ਇਸ ਗੱਲ ਦੀ ਕਨਸੋਅ ਹੈ ਤੇ ਉਹ ਚੋਣ ਮੁਹਿੰਮ ਭਖਾ ਰਹੇ ਹਨ। ਦੂਜੇ ਪਾਸੇ ਸਾਲ 2017 ’ਚ ‘ਆਪ’ ਉਮੀਦਵਾਰ ਵਜੋਂ ਚੋਣ ਲੜ ਕੇ 42 ਹਜ਼ਾਰ ਵੋਟਾਂ ਹਾਸਲ ਕਰਨ ਵਾਲੇ ‘ਆਪ’ ਆਗੂ ਕਰਨਵੀਰ ਟਿਵਾਣਾ ਵੀ ਸੱਤ ਸਾਲਾਂ ਮਗਰੋਂ ਅਚਾਨਕ ਸਰਗਰਮ ਹੋ ਗਏ ਹਨ। ਉਹ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ ਪਰ ਚਰਚਾ ਹੈ ਕਿ ਜੇਕਰ ਡਾ. ਬਲਬੀਰ ਸਿੰਘ ਇਥੋਂ ਜਿੱਤ ਜਾਂਦੇ ਹਨ ਤਾਂ ਇਥੇ ਹੋਣ ਵਾਲ਼ੀ ਜ਼ਿਮਨੀ ਚੋਣ ਦੌਰਾਨ ਪਾਰਟੀ ਵੱਲੋਂ ਕਰਨਵੀਰ ਟਿਵਾਣਾ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਇਸੇ ਨਜ਼ੱਰਈਏ ਤੋਂ ਦੇਖਿਆ ਜਾ ਰਿਹਾ ਹੈ।
ਇਸ ਹਲਕੇ ਵਿੱਚ ਪਿਛਲੀ ਵਾਰ ਕਾਂਗਰਸ ਤੋਂ ਵਿਧਾਨ ਸਭਾ ਚੋਣ ਲੜੇ ਮੋਹਿਤ ਮਹਿੰਦਰਾ (ਸੂਬਾਈ ਪ੍ਰਧਾਨ ਯੂਥ ਕਾਂਗਰਸ), ਅਕਾਲੀ ਦਲ ਵੱਲੋਂ ਚੋਣ ਲੜਨ ਵਾਲੇ ਹਲਕਾ ਇੰਚਾਰਜ ਬਿੱਟੂ ਚੱਠਾ ਅਤੇ 2022 ’ਚ ਇਥੋਂ ਹੀ ਮਾਨ ਦਲ ਵੱਲੋਂ ਚੋਣ ਲੜ ਚੁੱਕੇ ਤੇ ਹੁਣ ਮਾਨ ਦਲ ਤੋਂ ਹੀ ਲੋਕ ਸਭਾ ਦੀ ਚੋਣ ਲੜ ਰਹੇ ਪ੍ਰੋ. ਮਹਿੰਦਰਪਾਲ ਸਿੰਘ ਸਮੇਤ ਪਿਛਲੀ ਵਾਰ ਇਥੋਂ ਚੋਣ ਲੜੇ ਤੇ ਹੁਣ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਸਾਬਕਾ ਮੇਅਰ ਸੰਜੀਵ ਬਿੱਟੂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰੇ ਉਮੀਦਵਾਰਾਂ ਦੀਆਂ ਇਥੇ ਸਰਗਰਮੀਆਂ ਜ਼ੋਰਾਂ ’ਤੇ ਹਨ। ਭਾਵੇਂ ਇਨ੍ਹਾਂ ਚਾਰੇ ਵਿਰੋਧੀ ਆਗੂ ‘ਆਪ’ ਉਮੀਦਵਾਰ ’ਤੇ ਹਲਕਾ ਦੀ ਦਸ਼ਾ ਸੁਧਾਰਨ ’ਚ ਅਸਫ਼ਲ ਰਹਿਣ ਦੇ ਇਲਜਾਮ ਵੀ ਲਾ ਰਹੇ ਹਨ, ਪਰ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਨਾ ਸਿਰਫ਼ ਆਪਣੇ ਹਲਕੇ ਬਲਕਿ ਸਮੁੱਚੇ ਸ਼ਹਿਰ ਅਤੇ ਜ਼ਿਲ੍ਹੇ ’ਚ ਜੋ ਦੋ ਸਾਲਾਂ ਦੇ ਇਸ ਅਰਸੇ ਦੌਰਾਨ ਉਨ੍ਹਾਂ ਦੀ ਪਾਰਟੀ ਨੇ ਕੀਤਾ ਹੈ, ਉਹ ਹੋਰ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ। ਕਰਨਵੀਰ ਟਿਵਾਣਾ ਦਾ ਕਹਿਣਾ ਸੀ ਕਿ ਵਿਰੋਧੀ ਧਿਰਾਂ ਕੋਲ਼ ‘ਆਪ’ ਸਰਕਾਰ ਅਤੇ ਉਮੀਦਵਾਰਾਂ ਖ਼ਿਲਾਫ਼ ਕਹਿਣ ਨੂੰ ਕੋਈ ਵੀ ਠੋਸ ਗੱਲ ਨਹੀਂ ਹੈ ਜਿਸ ਕਰਕੇ ਹੀ ਉਨ੍ਹਾਂ ਵੱਲੋਂ ਫਾਲਤੂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਬਿੱਟੂ ਚੱਠਾ ਨੇ ਆਖਿਆ ਕਿ ਪਟਿਆਲਾ ਦਿਹਾਤੀ ਹਲਕੇ ਦੀ ਹਾਲਤ ਕਈ ਪਿੰਡਾਂ ਨਾਲੋਂ ਵੀ ਮਾੜੀ ਹੈ ਜਿਸ ਲਈ ਡਾ. ਬਲਬੀਰ ਸਿੰਘ ਜ਼ਿੰਮੇਵਾਰ ਹਨ। ਮੋਹਿਤ ਮਹਿੰਦਰਾ ਨੇ ‘ਆਪ’ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਕਰਾਰ ਦਿੱਤਾ ਹੈ।

Advertisement

Advertisement
Advertisement