ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਪਰਵੀਨ ਛੁਨੇਜਾ ਆਈ.ਐੱਨ.ਐੱਸ.ਏ. ਫੈਲੋਸ਼ਿਪ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ ਬਣੇ

08:16 AM Oct 05, 2024 IST

ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਅਕਤੂਬਰ
ਪੀ.ਏ.ਯੂ. ਦੇ ਡਾ ਪਰਵੀਨ ਛੁਨੇਜਾ ਨੂੰ ਬੀਤੇ ਦਿਨੀਂ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਾਸਲ ਕਰਨ ਵਾਲੇ ਉਹ ਯੂਨੀਵਰਸਿਟੀ ਦੇ ਪਹਿਲੇ ਮਹਿਲਾ ਵਿਗਿਆਨੀ ਬਣੇ ਹਨ। ਇਹ ਸਨਮਾਨ ਖੇਤੀ ਬਾਇਓਤਕਨੋਲੋਜੀ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਦਿੱਤਾ ਗਿਆ ਹੈ।
ਇਹ ਪ੍ਰਾਪਤੀ ਡਾ. ਛੁਨੇਜਾ ਵੱਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸੂਚੀ ਨੂੰ ਹੋਰ ਭਰਪੂਰ ਬਣਾਉਂਦੀ ਹੈ । ਉਨ੍ਹਾਂ ਨੂੰ ਭਾਰਤ ਦੀਆਂ ਤਿੰਨ ਪ੍ਰਮੁੱਖ ਵਿਗਿਆਨਕ ਅਕੈਡਮੀਆਂ ਤੋਂ ਫੈਲੋਸ਼ਿਪਸ ਮਿਲੀ ਹੈ। ਇਨ੍ਹਾਂ ਵਿੱਚ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਜ਼ ਅਤੇ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼, ਭਾਰਤ ਪ੍ਰਮੁੱਖ ਹਨ ।
ਡਾ. ਛੁਨੇਜਾ ਨੂੰ ਕਣਕ ਦੀ ਖੋਜ ਲਈ ਉਨ੍ਹਾਂ ਵੱਲੋਂ ਕੀਤੇ ਕਾਰਜ ਵਾਸਤੇ ਕਈ ਸੰਸਥਾਵਾਂ ਕੋਲੋਂ ਮਾਨਤਾ ਹਾਸਲ ਹੋਈ ਹੈ। ਕੌਮਾਂਤਰੀ ਪੱਧਰ ’ਤੇ ਉਨ੍ਹਾਂ ਨੂੰ ਉੱਘੇ ਕੰਮ ਲਈ ਜੀਨ ਸਟੀਵਰਡਸ਼ਿਪ ਟੀਮ ਐਵਾਰਡ ਅਤੇ ਜੀਨੀ ਬੋਰਲੌਗ ਲੌਬੇ ਵੂਮੈਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਪੱਧਰ ਤੇ ਡਾ. ਦਰਸ਼ਨ ਸਿੰਘ ਬਰਾੜ ਐਵਾਰਡ ਅਤੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਦੁਆਰਾ ਵਿਲੱਖਣ ਮਹਿਲਾ ਵਿਗਿਆਨੀ ਪੁਰਸਕਾਰ ਹਾਸਲ ਹੋਏ। ਪੀ.ਏ.ਯੂ ਨੇ ਉਨ੍ਹਾਂ ਨੂੰ ਡਾਕਟਰ ਗੁਰਦੇਵ ਸਿੰਘ ਖੁਸ਼ ਵਿਸ਼ੇਸ਼ਤਾ ਪ੍ਰੋਫੈਸਰ ਪੁਰਸਕਾਰ ਨਾਲ ਨਿਵਾਜ਼ਿਆ।

Advertisement

Advertisement