For the best experience, open
https://m.punjabitribuneonline.com
on your mobile browser.
Advertisement

ਡਾ. ਅਸ਼ੋਕ ਤੰਵਰ ਵੱਲੋਂ ਵਕੀਲਾਂ ਨਾਲ ਮੁਲਾਕਾਤ

10:31 AM Apr 26, 2024 IST
ਡਾ  ਅਸ਼ੋਕ ਤੰਵਰ ਵੱਲੋਂ ਵਕੀਲਾਂ ਨਾਲ ਮੁਲਾਕਾਤ
Advertisement

ਪੱਤਰ ਪ੍ਰੇਰਕ
ਰਤੀਆ, 25 ਅਪਰੈਲ
ਸਿਰਸਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ. ਅਸ਼ੋਕ ਤੰਵਰ ਨੇ ਫਤਿਹਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸਮਰਥਨ ਮੰਗਿਆ। ਇਸ ਮੌਕੇ ਬਾਰ ਵੱਲੋਂ ਡਾ. ਤੰਵਰ ਦਾ ਸ਼ਾਨਦਾਰ ਸਨਮਾਨ ਕੀਤਾ ਗਿਆ। ਇਸ ਮੌਕੇ ਬਾਰ ਦੇ ਸਮੂਹ ਮੈਂਬਰ ਅਤੇ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ। ਡਾ. ਤੰਵਰ ਨੇ ਕਿਹਾ ਕਿ ਵਕੀਲ ਇਨਸਾਫ਼ ਦੇ ਮੋਢੀ ਹੁੰਦੇ ਹਨ, ਲੋਕ ਇਨਸਾਫ਼ ਦੀ ਆਸ ਲੈ ਕੇ ਉਨ੍ਹਾਂ ਕੋਲ ਜਾਂਦੇ ਹਨ, ਇਸ ਲਈ ਵਕੀਲਾਂ ਨੂੰ ਸਮਾਜ ਦੇ ਦੱਬੇ-ਕੁਚਲੇ, ਅਣਗੌਲੇ ਅਤੇ ਵਾਂਝੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਮਾਜ ਦੇ ਹੇਠਲੇ ਪੱਧਰ ’ਤੇ ਰਹਿਣ ਵਾਲੇ ਲੋਕਾਂ ਨੂੰ ਇਨਸਾਫ਼ ਦੀ ਆਸ ਬੱਝੀ ਹੈ। ਉਨ੍ਹਾਂ ਨੂੰ ਇਨਸਾਫ ਤਾਂ ਮਿਲ ਗਿਆ ਪਰ ਅਜੇ ਵੀ ਬਹੁਤ ਸਾਰਾ ਕੰਮ ਬਾਕੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×