For the best experience, open
https://m.punjabitribuneonline.com
on your mobile browser.
Advertisement

ਡਾ. ਮਨਮੋਹਨ ਦੀ ਪੁਸਤਕ ਲੋਕ ਅਰਪਣ

06:48 AM Aug 26, 2024 IST
ਡਾ  ਮਨਮੋਹਨ ਦੀ ਪੁਸਤਕ ਲੋਕ ਅਰਪਣ
ਕਿਤਾਬ ਲੋਕ ਅਰਪਣ ਕਰਦੇ ਹੋਏ ਵਿਦਵਾਨ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 25 ਅਗਸਤ
ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬ ਕਲਾ ਭਵਨ ਵਿੱਚ ਲੇਖਕ ਅਤੇ ਸਾਬਕਾ ਆਈਪੀਐੱਸ ਅਧਿਕਾਰੀ ਡਾ. ਮਨਮੋਹਨ ਦੀ ਨਵੀਂ ਪੁਸਤਕ ‘ਪੰਜਾਬ ਜਿਹਾ ਮੁਲਖ ਕੋਈ ਹੋਰ ਨਾਂਹ...’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਹਾਜ਼ਰ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਗੰਭੀਰ ਚਰਚਾ ਦੀ ਲੋੜ ਹੈ। ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਕਿਸੇ ਵੀ ਭਾਸ਼ਾ ਦੀ ਅਮੀਰੀ ਉਸ ਦੇ ਸਾਹਿਤ ਵਿਚ ਪਈ ਹੁੰਦੀ ਹੈ। ਵਿਸ਼ੇਸ਼ ਮਹਿਮਾਨ ਅਸ਼ਵਨੀ ਚੈਟਲੇ ਨੇ ਕਿਹਾ ਕਿ ਹਰ ਪੰਜਾਬੀ ਨੂੰ ਆਵਾਜ਼ ਦੇਣੀ ਚਾਹਦੀ ਹੈ। ਵਿਸ਼ੇਸ਼ ਮਹਿਮਾਨ ਪ੍ਰੋ. ਕੁਲਦੀਪ ਸਿੰਘ ਨੇ ਕਿਹਾ ਕਿ ਗੁਆਚੇ ਹੋਏ ਪੰਜਾਬ ਨੂੰ ਲੱਭਣ ਦੀ ਲੋੜ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਕਿਹਾ ਕਿ ਡਾ. ਮਨਮੋਹਨ ਦੀ ਇਹ ਕਿਤਾਬ ਹਜ਼ਾਰਾਂ ਸੁਆਲ ਪੈਦਾ ਕਰਦੀ ਹੈ। ਪੁਸਤਕ ਦੇ ਲੇਖਕ ਡਾ. ਮਨਮੋਹਨ ਨੇ ਪੁਸਤਕ ਵਿਚਲੀਆਂ ਲਿਖਤਾਂ ਬਾਰੇ ਦੱਸਿਆ।
ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਰੌਣਕੀ ਰਾਮ ਨੇ ਕਿਹਾ ਕਿ ਆਖਿਆ ਵਿਚਾਰਿਆ ਤਾਂ ਹੀ ਸਾਰਥਕ ਹੈ ਜੇ ਸਾਡੇ ਵਿੱਚ ਚੇਤਨਾ ਉੱਠੇ। ਇਸ ਮੌਕੇ ਪ੍ਰੋ. ਪ੍ਰਵੀਨ ਕੁਮਾਰ, ਅਮਰਜੀਤ ਗਰੇਵਾਲ, ਪ੍ਰੋ. ਯੋਗ ਰਾਜ, ਯਾਦਵਿੰਦਰ ਕਰਫ਼ਿਊ, ਜੰਗ ਬਹਾਦਰ ਗੋਇਲ ਆਦਿ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

Advertisement

Advertisement
Advertisement
Author Image

Advertisement