ਡਾ. ਸੁਰਜੀਤ ਪਾਤਰ ਨਮਿੱਤ ਅੰਤਿਮ ਅਰਦਾਸ ਅੱਜ
08:48 AM May 20, 2024 IST
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਮਈ
ਪਦਮਸ੍ਰੀ ਡਾ. ਸੁਰਜੀਤ ਪਾਤਰ ਜਿਨ੍ਹਾਂ ਦਾ ਬੀਤੀ 11 ਮਈ ਨੂੰ ਸਵੇਰੇ ਦੇਹਾਂਤ ਹੋ ਗਿਆ ਸੀ, ਨਮਿੱਤ ਅੰਤਿਮ ਅਰਦਾਸ 20 ਮਈ ਨੂੰ ਸਵੇਰੇ 11.30 ਤੋਂ 2 ਵਜੇ ਤੱਕ ਹੋਵੇਗੀ। ਡਾ. ਪਾਤਰ ਦੀ ਪਤਨੀ ਭੁਪਿੰਦਰ ਕੌਰ, ਪੁੱਤਰਾਂ ਅੰਕੁਰ ਪਾਤਰ ਤੇ ਮਨਰਾਜ ਪਾਤਰ ਅਨੁਸਾਰ ਆਸ਼ਾ ਪੁਰੀ ਲੁਧਿਆਣਾ ਦੇ ਗੁਰਦੁਆਰਾ ਮਾਈ ਬਿਸ਼ਨ ਕੌਰ ਸ਼ਾਂਤ ਪਾਰਕ ਵਿੱਚ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਗੁਰਬਾਣੀ ਕੀਰਤਨ ਹੋਵੇਗਾ। ਸਮਾਗਮ ਵਿੱਚ ਕਈ ਵੱਡੇ ਰਾਜਨੀਤਿਕ, ਸਮਾਜਿਕ ਤੇ ਸਾਹਿਤਕਾਰਾਂ ਵੱਲੋਂ ਡਾ. ਪਾਤਰ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਜਾਵੇਗੀ।
Advertisement
Advertisement
Related News
Advertisement