For the best experience, open
https://m.punjabitribuneonline.com
on your mobile browser.
Advertisement

ਡਾ. ਕਮਲਜੀਤ ਸਿੰਘ ਕੇਜੇ ਦੀ ‘ਆਪ’ ਵਿੱਚ ਵਾਪਸੀ

08:56 AM Apr 09, 2024 IST
ਡਾ  ਕਮਲਜੀਤ ਸਿੰਘ ਕੇਜੇ ਦੀ ‘ਆਪ’ ਵਿੱਚ ਵਾਪਸੀ
Advertisement

ਧਾਰੀਵਾਲ: ਸਵੈ-ਸੇਵੀ ਸੰਸਥਾ ਵੁਆਇਸ ਆਫ਼ ਧਾਰੀਵਾਲ ਦੇ ਕਨਵੀਨਰ ਡਾ. ਕਮਲਜੀਤ ਸਿੰਘ ਕੇਜੇ ਨੇ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾਵਾਂ/ਆਗੂਆਂ ਦੀ ਹਾਜ਼ਰੀ ਵਿੱਚ ਘਰ ਵਾਪਸੀ ਕਰ ਲਈ ਹੈ। ਡਾ. ਕਮਲਜੀਤ ਸਿੰਘ ਕੇ ਜੇ ਨੇ ਦੱਸਿਆ ਕਿ ਕੁੱਝ ਕਾਰਨਾਂ ਕਰਕੇ ਉਨ੍ਹਾਂ ਨੇ ਪਿਛਲੇ ਸਮੇਂ ਤੋਂ ਆਮ ਆਦਮੀ ਪਾਰਟੀ ਵਿੱਚ ਸਰਗਰਮੀਆਂ ਘੱਟ ਕੀਤੀਆਂ ਹੋਈਆਂ ਸਨ ਪਰ ਹੁਣ ਉਨ੍ਹਾਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ, ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਘਰ ਵਾਪਸੀ ਕਰ ਲਈ ਹੈ। - ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×