ਡਾ ਜੇਪੀਐਸ ਗਿੱਲ ਲੁਧਿਆਣਾ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਿਯੁਕਤ
10:52 PM Sep 10, 2024 IST
ਲੁਧਿਆਣਾ, 10 ਸਤੰਬਰ
ਡਾਕਟਰ ਜੇਪੀਐਸ ਗਿੱਲ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦਾ ਚਾਰ ਸਾਲਾਂ ਲਈ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਅੱਜ ਹੋਈ ਬੋਰਡ ਆਫ ਮੈਨੇਜਮੈਂਟ ਦੀ ਮੀਟਿੰਗ ਦੌਰਾਨ ਕੀਤਾ ਗਿਆ। ਡਾ. ਗਿੱਲ ਇਸ ਵੇਲੇ ਗਡਵਾਸੂ ਵਿੱਚ ਖੋਜ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਹਨ। ਉਹ ਯੂਨੀਵਰਸਿਟੀ ਆਫ ਸਸਕੈਚਵਨ ਦੇ ਵੈਸਟਰਨ ਕਾਲਜ ਆਫ ਵੈਟਰਨਰੀ ਮੈਡੀਸਿਨ ਵਿੱਚ ਸਹਾਇਕ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਏਜੰਸੀ
Advertisement
Advertisement