For the best experience, open
https://m.punjabitribuneonline.com
on your mobile browser.
Advertisement

ਮੋਗਾ ਵਿੱਚ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸਾਹਿਤਕ ਸਮਾਗਮ

08:07 AM Jun 12, 2024 IST
ਮੋਗਾ ਵਿੱਚ ਡਾ  ਸੁਰਜੀਤ ਪਾਤਰ ਨੂੰ ਸਮਰਪਿਤ ਸਾਹਿਤਕ ਸਮਾਗਮ
ਮੋਗਾ ਵਿੱਚ ਲੇਖਕਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਪੰਜਾਬੀ ਟ੍ਰਿਬਿਊਨ 
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਜੂਨ
ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾੲਆ ਗਿਆ। ਇਸ ਦੌਰਨ ‘ਇੱਕ ਕਮਰੇ ਦਾ ਸ਼ਾਇਰ’ ਨਾਂ ਦੀ ਪੁਸਤਕ ਦੇ ਲੇਖਕ ਨੌਜਵਾਨ ਸ਼ਾਇਰ ਸੁਖਦੀਪ ਔਜਲਾ ਨੂੰ ਮਹਿੰਦਰ ਸਾਥੀ ਯੁਵਾ ਕਾਵਿ ਪੁਰਸਕਾਰ, ‘ਜਰਨੈਲ ਸੇਖਾ ਗਲਪ ਪੁਰਸਕਾਰ’ ਨਾਲ ਨੌਜਵਾਨ ਕਹਾਣੀਕਾਰ ਤੇ ਯੁਵਾ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸਿਮਰਨ ਧਾਲੀਵਾਲ ਅਤੇ ਗੁਰਬਚਨ ਚਿੰਤਕ ਬਾਲ ਸਾਹਿਤ ਪੁਰਸਕਾਰ ਨਵਾਂ ਸ਼ਹਿਰ ਦੀ 9ਵੀਂ ਜਮਾਤ ਦੀ ਵਿਦਿਆਰਥਣ ਗੁਰਅਮਾਨਤ ਕੌਰ ਨੂੰ ਦਿੱਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਿਅੰਗਕਾਰ ਕੇਐਲ ਗਰਗ, ਜ਼ਿਲ੍ਹਾ ਭਾਸਾ ਅਫਸਰ ਫਰੀਦਕੋਟ ਮਨਜੀਤ ਪੁਰੀ ਅਤੇ ਮੰਚ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਕੀਤੀ। ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸ਼ਾਇਰਾ ਸਿਮਰਨ ਅਕਸ ਸ਼ਾਮਿਲ ਹੋਏ। ਨਾਮਵਰ ਸ਼ਾਇਰ ਵਿਜੇ ਵਿਵੇਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਦਿਲਬਾਗ ਚਾਹਿਲ ਵੱਲੋਂ ਵਿਜੇ ਵਿਵੇਕ ਦੀ ਰਚਨਾ ‘ਮੋਤੀ ਸਿਤਾਰੇ ਫੁੱਲ ਵੇ, ਮੁੱਠੀ ਮੇਰੀ ਵਿੱਚ ਕੁੱਲ ਵੇ’ ਨਾਲ ਹੋਈ। ਸਿਮਰਨਜੀਤ ਕੌਰ ਨੇ ਮਹਿੰਦਰ ਸਾਥੀ ਦੀ ਚਰਚਿਤ ਰਚਨਾ ‘ਮਸਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ’’ ਨਾਲ ਮਹਿੰਦਰ ਸਾਥੀ ਨੂੰ ਯਾਦ ਕੀਤਾ। ਗੁਰਮੀਤ ਕੜਿਆਲਵੀ ਨੇ ਮਹਿਮਾਨਾਂ ਅਤੇ ਪਦਮ ਸ੍ਰੀ ਡਾ. ਸੁਰਜੀਤ ਪਾਤਰ ਬਾਰੇ ਭਾਵਪੂਰਤ ਸ਼ਬਦ ਆਖੇ।
ਮੰਚ ਸੰਚਾਲਨ ਜਨਰਲ ਸਕੱਤਰ ਰਣਜੀਤ ਸਤਰਾਂਵਾਲੀ ਨੇ ਕਵੀਆਂ ਨੂੰ ਕਲਾਮਿਕਤਾ ਨਾਲ ਪੇਸ਼ ਕੀਤਾ। ਸਨਮਾਨ ਦੀ ਰਸਮ ਸਮੇਂ ਗੁਰਅਮਾਨਤ ਕੌਰ ਬਾਰੇ ਸਨਮਾਨ ਪੱਤਰ ਅਮਰਪ੍ਰੀਤ ਕੌਰ ਸੰਘਾ ਨੇ ਪੇਸ਼ ਕੀਤਾ। ਪ੍ਰਧਾਨਗੀ ਕਰ ਰਹੇ ਮਨਜੀਤ ਪੁਰੀ ਨੇ ਮਹਿੰਦਰ ਸਾਥੀ ਦੇ ਸ਼ੇਅਰਾਂ ਦੇ ਹਵਾਲੇ ਪੇਸ਼ ਕਰਦਿਆਂ ਨਵੇਂ ਲੇਖਕਾਂ ਨੂੰ ਨਵੇਂ ਮੁਹਾਵਰੇ, ਪ੍ਰਤੀਕਾਂ ਦੇ ਨਾਲ ਨਾਲ ਨਵੇਂ ਬੋਧ ਨਾਲ ਵੀ ਜੁੜਨ ਲਈ ਆਖਿਆ।

Advertisement

Advertisement
Author Image

sukhwinder singh

View all posts

Advertisement
Advertisement
×