ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾ. ਗੁਰਵਿੰਦਰ ਸਿੰਘ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਐਵਾਰਡ ਨਾਲ ਸਨਮਾਨਿਤ

09:51 AM Aug 14, 2024 IST
ਡਾ. ਗੁਰਵਿੰਦਰ ਸਿੰਘ ਐਵਾਰਡ ਪ੍ਰਾਪਤ ਕਰਦੇ ਹੋਏ

ਕੈਲਗਰੀ: (ਟ.ਨ.ਸ.)

Advertisement

ਕੈਲਗਰੀ ਦੇ ਪ੍ਰੇਰੀ ਵਿੰਡਜ਼ ਪਾਰਕ ਵਿੱਚ 24ਵਾਂ ਗ਼ਦਰੀ ਬਾਬਿਆਂ ਦਾ ਮੇਲਾ ਭਰਪੂਰ ਉਤਸ਼ਾਹ ਨਾਲ ਕਰਵਾਇਆ ਗਿਆ। ਲਗਾਤਾਰ ਤਿੰਨ ਦਿਨ ਚੱਲੇ ਇਸ ਮੇਲੇ ਦੇ ਆਖਰੀ ਦਿਨ ਗੀਤ-ਸੰਗੀਤ ਤੇ ਮਨੋਰੰਜਨ ਤੋਂ ਇਲਾਵਾ ਇਤਿਹਾਸਕ ਵਿਚਾਰਾਂ ਹੋਈਆਂ। ਇਸ ਮੌਕੇ ’ਤੇ ਕੈਨੇਡਾ ਦੇ ਮਹਾਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਐਵਾਰਡ ਨਾਲ ਪੱਤਰਕਾਰ, ਇਤਿਹਾਸਕਾਰ ਅਤੇ ਮੇਲੇ ਦੇ ਮੁੱਖ ਬੁਲਾਰੇ ਡਾ. ਗੁਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਮੇਲੇ ਦੇ ਪ੍ਰਬੰਧਕਾਂ ਸਮੇਤ ਕੈਲਗਰੀ ਦੀ ਮੇਅਰ ਜੋਤੀ ਗੌਂਡਿਕ, ਸਥਾਨਕ ਵਿਧਾਇਕਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਤੇ ਕਾਰੋਬਾਰੀ ਸਾਨਾ ਜਹਾਂਗੀਰ ਅਤੇ ਸ਼ੌਕਤ ਹਯਾਤ (ਹਯਾਤ ਹੋਮ) ਵੱਲੋਂ ਦਿੱਤਾ ਗਿਆ।
ਇਸ ਮੌਕੇ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿੱਚ ਅੱਜ ਵੀ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਹੀਦ ਨਹੀਂ ਮੰਨਿਆ ਜਾਂਦਾ ਤੇ ਉਨ੍ਹਾਂ ਬਾਰੇ ਇਤਿਹਾਸ ਵਿਗਾੜਿਆ ਹੋਇਆ ਮਿਲਦਾ ਹੈ। ਉਸ ਨੇ ਗ਼ਦਰੀ ਬਾਬਿਆਂ ਦੀਆਂ ਇਤਿਹਾਸਕ ਦੇਣਾਂ, ਮੂਲਵਾਸੀ ਭਾਈਚਾਰੇ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਮੌਜੂਦਾ ਸਮੇਂ ਵੀ ਕੈਨੇਡਾ ਵਿੱਚ ਨਸਲਵਾਦੀ ਤਾਕਤਾਂ ਦੇ ਸਿਰ ਚੁੱਕਣ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਕੌਮਾ ਗਾਟਾਮਾਰੂ ਜਹਾਜ਼ ਕਿਰਾਏ ’ਤੇ ਲੈ ਕੇ ਬਾਬਾ ਗੁਰਦਿੱਤ ਸਿੰਘ ਅਤੇ ਸਾਥੀਆਂ ਨੇ ਇਸ ਦਾ ਨਾਮਕਰਨ ਗੁਰੂ ਨਾਨਕ ਜਹਾਜ਼ ਕੀਤਾ ਸੀ, ਜਿਸ ਨੂੰ ਮੁੜ ਬਹਾਲ ਕਰਨਾ ਸਾਰਿਆਂ ਦਾ ਸਾਂਝਾ ਮਨੋਰਥ ਹੋਣਾ ਚਾਹੀਦਾ ਹੈ।
24ਵੇਂ ਗ਼ਦਰੀ ਬਾਬਿਆਂ ਦੇ ਮੇਲੇ ’ਚ ਕੈਲਗਰੀ ਵਿਖੇ ਪੰਜਾਬੀ ਇੰਡੋਫੈਸਟ ਗ਼ਦਰੀ ਮੇਲਾ ਫਾਊਂਡੇਸ਼ਨ ਵੱਲੋਂ ਹੋਏ ਸਮਾਗਮ ਦੌਰਾਨ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਦੇ ਕੌਮੀ ਸ਼ਹੀਦ ਐਲਾਨੇ ਜਾਣ, ਉਨ੍ਹਾਂ ਸਬੰਧੀ ਕੈਨੇਡਾ ਦਾ ਇਤਿਹਾਸ ਦਰੁਸਤ ਕਰਨ ਅਤੇ ਉਨ੍ਹਾਂ ਦੀ ਯਾਦਗਾਰ ਸਥਾਪਿਤ ਕਰਨ ਲਈ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਨਾਲ ਹੀ ਗੁਰੂ ਨਾਨਕ ਜਹਾਜ਼ ਦੇ ਅਸਲੀ ਨਾਂ ਦੀ ਬਹਾਲੀ ਲਈ ਸਟੇਜ ਤੋਂ ਮਤਿਆਂ ਨੂੰ ਪ੍ਰਵਾਨਗੀ ਦੇ ਕੇ ਸਤਿਕਾਰ ਦਿੱਤਾ ਗਿਆ।
ਇਸ ਮੌਕੇ ਸ. ਗੁਰਦਿੱਤ ਸਿੰਘ ਦੀ ਕਿਤਾਬ ‘ਗੁਰੂ ਨਾਨਕ ਜਹਾਜ਼’ ਰਿਲੀਜ਼ ਕੀਤੀ ਗਈ ਅਤੇ ਰੈਡੀਕਲ ਦੇਸੀ ਵੱਲੋਂ ਤਿਆਰ ਕੀਤਾ ਗਿਆ ‘ਸ਼ਹੀਦ ਮੇਵਾ ਸਿੰਘ ਲੋਪੋਕੇ’ ਵਿਸ਼ੇਸ਼ ਅੰਕ ਕੈਲਗਰੀ ਵਾਸੀਆਂ ਨੂੰ ਭੇਟ ਕੀਤਾ ਗਿਆ। ਮੇਲੇ ਦੇ ਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਵੱਲੋਂ ਲੋਕਾਂ ਦੇ ਭਰਵੇਂ ਹੁੰਗਾਰੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਨੇ ਇਤਿਹਾਸਕ ਮਹੱਤਵ ਵਾਲੇ ਪੇਸ਼ ਕੀਤੇ। ਮੇਲੇ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਿਸ ਵੱਲੋਂ ਲਿਖੀ ਕਿਤਾਬ ‘ਜੂਨ 84 ਦੀ ਪੱਤਰਕਾਰੀ’ ਇੱਕ ਇਤਿਹਾਸਕ ਦਸਤਾਵੇਜ਼ ਹੈ।

Advertisement
Advertisement
Advertisement