For the best experience, open
https://m.punjabitribuneonline.com
on your mobile browser.
Advertisement

ਡਾ. ਕੁਲਜੀਤ ਸਿੰਘ ਜੰਜੂਆ ਦੇ ਕਾਵਿ ਸੰਗ੍ਰਹਿ ‘ਮਲ੍ਹਮ’ ’ਤੇ ਗੋਸ਼ਟੀ

10:07 AM Nov 29, 2023 IST
ਡਾ  ਕੁਲਜੀਤ ਸਿੰਘ ਜੰਜੂਆ ਦੇ ਕਾਵਿ ਸੰਗ੍ਰਹਿ ‘ਮਲ੍ਹਮ’ ’ਤੇ ਗੋਸ਼ਟੀ
Advertisement

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਬਰੈਂਪਟਨ: ਇੱਥੋਂ ਦੇ ਪੀਅਰਸਨ ਕਨਵੈਨਸ਼ਨ ਸੈਂਟਰ ਵਿਖੇ ਡਾ. ਕੁਲਜੀਤ ਸਿੰਘ ਜੰਜੂਆ ਦੇ ਪਲੇਠੇ ਕਾਵਿ ਸੰਗ੍ਰਹਿ ‘ਮੱਲ੍ਹਮ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਭਾਸ਼ਾ ਮਾਹਿਰ ਬਲਰਾਜ ਚੀਮਾ ਦੀ ਪ੍ਰਧਾਨਗੀ ਅਧੀਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਸ਼ਵ ਸ਼ਾਂਤੀ ਲਈ ਅਰਦਾਸ ਨਾਲ ਕੀਤੀ ਗਈ।
ਸ਼ਾਇਰ ਡਾ. ਜੰਜੂਆ ਦੀ ਜਾਣ ਪਛਾਣ ਸੋਨੀਆ ਮਨਜਿੰਦਰ, ਸੰਪਾਦਕ ਪੰਜਾਬੀ ਨਕਸ਼ ਮੈਗਜ਼ੀਨ ਨੇ ਕਰਵਾਈ। ਉਸ ਨੇ ਪੁਸਤਕ ਦੀਆਂ ਕਵਿਤਾਵਾਂ ਦੇ ਮੂਲ ਸਰੋਕਾਰਾਂ ਦੀ ਗੱਲ ਵੀ ਕੀਤੀ। ਇਸ ਤੋਂ ਬਾਅਦ ਸ਼ਾਇਰ ਜਸਬੀਰ ਸ਼ਮੀਲ ਨੇ ਆਪਣੇ ਆਲੋਚਨਾ ਪੱਤਰ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੇ ਰਿਸ਼ਤੇ, ਕਲਪਨਾ ਸੁਹਜ, ਸਮਕਾਲੀ ਦੌਰ ਵਿੱਚ ਕਵਿਤਾਵਾਂ ਦਾ ਯੋਗਦਾਨ, ਪੂੰਜੀਵਾਦ ਦੇ ਮਾਰੂ ਪ੍ਰਭਾਵ ਤਹਿਤ ‘ਮੱਲ੍ਹਮ’ ਦੀ ਸਮੁੱਚੀ ਸ਼ਾਇਰੀ ਨੂੰ ਪੜਚੋਲਿਆ। ਸ਼ਾਇਰਾ ਸੁਰਜੀਤ ਟੋਰਾਂਟੋ ਨੇ ਪੁਸਤਕ ਦੀ ਕਾਵਿ ਭਾਸ਼ਾ ਨੂੰ ਆਧਾਰ ਬਣਾ ਕੇ ਪੁਸਤਕ ਵਿਚਲੀ ਸ਼ਾਇਰੀ ਦੇ ਅਲੰਕਾਰ, ਬਿੰਬ, ਭਾਸ਼ਾ, ਸ਼ੈਲੀ, ਪ੍ਰਤੀਕ ਵਿਧਾਨ ’ਤੇ ਭਰਪੂਰ ਚਰਚਾ ਕੀਤੀ। ਸ਼ਾਇਰ ਭੁਪਿੰਦਰ ਦੂਲੇ ਅਤੇ ਮਲਵਿੰਦਰ ਨੇ ਸਮਾਜਿਕ ਪਾਸਾਰਾਂ ’ਤੇ ਗੱਲ ਕਰਦਿਆਂ ਪੁਸਤਕ ਵਿਚਲੀ ਸ਼ਾਇਰੀ ਦੇ ਮਾਨਵਵਾਦੀ ਖਾਸੇ ਨੂੰ ਉਭਾਰਿਆ। ਤਲਵਿੰਦਰ ਮੰਡ ਨੇ ਸੋਸ਼ਲ ਮੀਡੀਆ ਯੁੱਗ ’ਚ ਲਿਖੀ ਜਾ ਰਹੀ ਕਵਿਤਾ ਨੂੰ ਭਾਵਨਾਵਾਂ ਤੋਂ ਹੀਣੀ ਕਿਹਾ, ਪਰ ਜੰਜੂਆ ਦੀ ਕਵਿਤਾ ਵਿੱਚ ਉਸ ਦਾ ਪਿਛੋਕੜ, ਵਿਰਸਾ, ਯਾਦਾਂ ਅਤੇ ਉਸ ਦੀ ਪੂਰੀ ਸ਼ਖ਼ਸੀਅਤ ਵਿਦਮਾਨ ਹੈ।
ਜਗੀਰ ਸਿੰਘ ਕਾਹਲੋਂ ਨੇ ਕਵਿਤਾਵਾਂ ਨੂੰ ਮੱਲ੍ਹਮ ਵਾਂਗ ਸਕੂਨ ਦੇਣ ਵਾਲੀਆਂ ਕਿਹਾ। ਪਿਆਰਾ ਸਿੰਘ ਕੁੱਦੋਵਾਲ ਨੇ ਇੱਕ ਕਵਿਤਾ ਨੂੰ ਤਰੰਨੁਮ ਵਿੱਚ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਉਪਕਾਰ ਸਿੰਘ, ਇਕਬਾਲ ਬਰਾੜ, ਰਿੰਕੂ ਭਾਟੀਆ, ਮਨਪ੍ਰੀਤ ਕੌਰ ਬਾਵਾ ਦੀ ਮਿੱਠੀ ਆਵਾਜ਼ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ।
ਸਮਾਗਮ ਵਿੱਚ ਵਿਸ਼ਵ ਪੰਜਾਬੀ ਭਵਨ ਦੇ ਸਰਪ੍ਰਸਤ ਦਲਬੀਰ ਕਥੂਰੀਆ, ਵਿਸ਼ਵ ਪੰਜਾਬੀ ਕਾਨਫਰੰਸ ਦੇ ਗਿਆਨ ਸਿੰਘ ਕੰਗ, ਪ੍ਰਧਾਨ ਲਾਲੀ ਕਿੰਗ, ਪੰਜਾਬ ਪੈਵੀਲੀਅਨ ਦੇ ਸਰਪ੍ਰਸਤ ਪ੍ਰਿਤਪਾਲ ਸਿੰਘ ਚੱਗਰ, ਸਤਪਾਲ ਜੌਹਲ, ਹਰਜੀਤ ਬਾਜਵਾ, ਬਲਜੀਤ ਸਿੰਘ ਘੁੰਮਣ, ਡਾ. ਡੀ.ਪੀ. ਸਿੰਘ, ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਮਹਿੰਦਰਪਾਲ ਸਿੰਘ, ਪਰਮਿੰਦਰ ਭੱਟੀ, ਬਲਜਿੰਦਰ ਸੇਖਾ, ਦਵਿੰਦਰ ਪਵਾਰ, ਜਗਦੀਪ ਧੁੱਗਾ, ਮਨਦੀਪ ਖੁਰਾਣਾ, ਨਰਿੰਦਰਪਾਲ ਸਿੰਘ, ਜੱਸੀ ਭੁੱਲਰ, ਜਗਜੀਤ ਸਿੰਘ ਪਵਾਰ, ਕੁਲਜੀਤ ਮਾਨ, ਪ੍ਰਿੰ. ਵਿਜੈ ਕੁਮਾਰ, ਅਰੁਨ ਬਾਲਾ, ਰਾਜ ਰਾਣੀ, ਮਹਿੰਦਰ ਪ੍ਰਤਾਪ, ਪਰਮਜੀਤ ਦਿਓਲ, ਹਰਪਾਲ ਭਾਟੀਆ, ਰਿੰਕੂ ਭਾਟੀਆ, ਹਰਦਿਆਲ ਝੀਤਾ, ਜਸਪਾਲ ਦਸੂਹੀ, ਲਾਲੀ ਅਟਵਾਲ, ਰਵਿੰਦਰਜੀਤ ਰਾਣਾ ਸੰਧੂ, ਹਰਪ੍ਰੀਤ ਸਿੱਧੂ, ਲਹਿੰਦੇ ਪੰਜਾਬ ਤੋਂ ਰਸ਼ੀਦ ਨਦੀਮ, ਉਜਮਾ, ਮਕਸੂਦ ਅਹਿਮਦ, ਅਫ਼ਜ਼ਲ ਰਾਜ਼, ਸਵਿਤੋਜ ਨਿੱਝਰ, ਦਲਜੀਤ ਸਿੰਘ ਸੈਣੀ, ਜਗਜੀਤ ਸਿੰਘ ਅਰੋੜਾ ਅਤੇ ਇਕਬਾਲ ਲੋਪੋਂ ਸ਼ਾਮਲ ਹੋਏ। ਮੰਚ ਸੰਚਾਲਨ ਮੇਜਰ ਨਾਗਰਾ ਨੇ ਬਾਖੂਬੀ ਨਿਭਾਇਆ।
ਈ-ਮੇਲ: mayer_hk@yahoo.con

Advertisement

Advertisement
Advertisement
Author Image

joginder kumar

View all posts

Advertisement