For the best experience, open
https://m.punjabitribuneonline.com
on your mobile browser.
Advertisement

ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਡਾ. ਜਸਵਿੰਦਰ ਅਤੇ ਡਾ. ਧਨਵੰਤ ਕੌਰ ਨੂੰ ਮਿਲੇਗਾ

09:02 AM Jan 10, 2024 IST
ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਡਾ  ਜਸਵਿੰਦਰ ਅਤੇ ਡਾ  ਧਨਵੰਤ ਕੌਰ ਨੂੰ ਮਿਲੇਗਾ
Advertisement

ਸਿਡਨੀ: ਆਸਟਰੇਲੀਆ ਦੀ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਸਾਹਿਤ ਕਲਾ ਕੇਂਦਰ ਜਲੰਧਰ ਦੇ ਸਹਿਯੋਗ ਨਾਲ ਹਰ ਸਾਲ ਦਿੱਤਾ ਜਾਣ ਵਾਲਾ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਪੁਰਸਕਾਰ ਇਸ ਵਰ੍ਹੇ ਪੰਜਾਬੀ ਦੇ ਬਹੁਪੱਖੀ ਲੇਖਕ, ਆਲੋਚਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਅਤੇ ਨਾਮਵਰ ਲੇਖਿਕਾ, ਆਲੋਚਕ ਅਤੇ ਕੋਸ਼ਾਕਾਰ ਡਾ. ਧਨਵੰਤ ਕੌਰ ਦੀ ਜੋੜੀ ਨੂੰ ਦਿੱਤਾ ਜਾਵੇਗਾ।
ਡਾਕਟਰ ਜਸਵਿੰਦਰ ਅਤੇ ਧਨਵੰਤ ਦੀ ਜੋੜੀ ਨੇ ਵਿਦਿਆਰਥੀ ਜੀਵਨ ਤੋਂ ਹੀ ਲੋਕ ਹਿਤੈਸ਼ੀ ਧਿਰਾਂ ਨਾਲ ਖੜ੍ਹਦਿਆਂ ਮਾਨਵੀ ਸਰੋਕਾਰਾਂ ਨੂੰ ਆਪਣੇ ਚਿੰਤਨ ਅਤੇ ਅਧਿਐਨ ਦਾ ਕੇਂਦਰ ਬਣਾਇਆ ਹੋਇਆ ਹੈ। ਇੱਕ ਅਧਿਆਪਕ ਵਜੋਂ ਉਨ੍ਹਾਂ ਨੇ ਆਪਣੀ ਨੌਕਰੀ ਨੂੰ ਆਪਣੇ ਜੀਵਨ ਨਿਰਬਾਹ ਤਕ ਸੀਮਿਤ ਨਾ ਕਰਦਿਆਂ, ਸੇਵਾਮੁਕਤੀ ਤੱਕ ਇਸ ਕਿੱਤੇ ਨੂੰ ਇੱਕ ਮਿਸ਼ਨ ਵਜੋਂ ਅਪਣਾਈ ਰੱਖਿਆ। ਉਨ੍ਹਾਂ ਨੇ ਸ਼ਬਦ ਅਤੇ ਵਿਚਾਰ ਦੀ ਸੁੱਚਤਾ ਅਤੇ ਸਦੀਵਤਾ ਨੂੰ ਕਾਇਮ ਰੱਖਦਿਆਂ ਆਪਣੇ ਵਿਦਿਆਰਥੀਆਂ ਨੂੰ ਲੋਕ ਸਿਰਜਣਾ ਅਤੇ ਵਿਚਾਰਸ਼ੀਲਤਾ ਨਾਲ ਜੋੜਿਆ ਹੈ।
ਸਾਹਿਤ ਕਲਾ ਕੇਂਦਰ ਜਲੰਧਰ ਦੀ ਦੇਖਰੇਖ ਤਹਿਤ ਦਿੱਤਾ ਜਾਣ ਵਾਲਾ ਇਹ ਵੱਕਾਰੀ ਪੁਰਸਕਾਰ ਗ਼ਦਰੀ ਬਾਬਿਆਂ ਦੀ ਇਨਕਲਾਬੀ ਸੋਚ ਅਤੇ ਦੇਸ਼ ਪ੍ਰਤੀ ਕੁਰਬਾਨੀ ਦੀ ਅਡੋਲ ਭਾਵਨਾ ਨੂੰ ਸਮਰਪਿਤ ਹੈ। ਇਸ ਐਵਾਰਡ ਵਿੱਚ ਦੋਵਾਂ ਹਸਤੀਆਂ ਨੂੰ ਦੋ ਦੁਸ਼ਾਲੇ, ਦੋ ਸੋਵੀਨਾਰ ਅਤੇ ਦੋਵਾਂ ਨੂੰ 21-21 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਸਮਾਰੋਹ 21 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਵੇਗਾ। ਖ਼ਬਰ ਸਰੋਤ: ਇਪਸਾ

Advertisement

ਗੁਰੂ ਗੋਬਿੰਦ ਸਿੰਘ ਜੀ ਦੀ ਦੂਰਦਰਸ਼ਤਾ ਬਾਰੇ ਵਿਚਾਰਾਂ ਦੀ ਪੇਸ਼ਕਾਰੀ

ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਸਾਲ 2024 ਦੀ ਪਹਿਲੀ ਮੀਟਿੰਗ ਪਿਛਲੇ ਦਿਨੀਂ ਇੱਥੇ ਕੋਸੋ ਹਾਲ ਵਿੱਚ ਹੋਈ। ਸਕੱਤਰ ਗੁਰਚਰਨ ਥਿੰਦ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਣ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਸਿੱਖ ਇਤਿਹਾਸ ’ਤੇ ਚਾਨਣਾ ਪਾਇਆ। ਉਪਰੰਤ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਗੁਰਦੀਸ਼ ਕੌਰ ਗਰੇਵਾਲ ਗੁਰੂ ਸਾਹਿਬ ਨੂੰ ਸੰਤ-ਸਿਪਾਹੀ, ਸੱਤ ਭਾਸ਼ਾਵਾਂ ਦਾ ਗਿਆਤਾ, ਸਰਬੰਸ ਦਾਨੀ, ਕਵੀ ਤੇ ਵੇਦਾਂ ਦੇ ਅਨੁਵਾਦਕ ਸ਼ਬਦਾਂ ਨਾਲ ਨਤਮਸਤਕ ਹੋਏ।
ਡਾ. ਸੁਰਜੀਤ ਸਿੰਘ ਭੱਟੀ, ਬਲਵਿੰਦਰ ਬਰਾੜ, ਜਸਵਿੰਦਰ ਸਿੰਘ ਰੁਪਾਲ, ਜਤਿੰਦਰ ਸਵੈਚ, ਹਰਜਿੰਦਰ ਕੌਰ, ਜਗਦੇਵ ਸਿੰਘ ਸਿੱਧੂ, ਗੁਰਨਾਮ ਕੌਰ, ਸੁਰਿੰਦਰ ਢਿੱਲੋਂ, ਪ੍ਰੀਤ ਸਾਗਰ ਸਿੰਘ ਅਤੇ ਅਮਨਪ੍ਰੀਤ ਸਿੰਘ ਨੇ ਵਿਚਾਰ ਪੇਸ਼ ਕੀਤੇ। ਪ੍ਰਧਾਨ ਜਸਵੀਰ ਸਿੰਘ ਸਿਹੋਤਾ ਨੇ ਤਲਵੰਡੀ ਸਾਬੋ ਵਿਖੇ ਗੁਰੂ ਸਾਹਿਬ ਦੀ ਨੌਂ ਮਹੀਨੇ ਦੀ ਠਾਹਰ ਸਮੇਂ ਵਾਪਰੀਆਂ ਘਟਨਾਵਾਂ ਦੀ ਸਾਂਝ ਪਾਈ ਅਤੇ ਉਸ ਇਲਾਕੇ ਦੇ ਲੋਕਾਂ ਅਤੇ ਹੋਰ ਸਿੱਖ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਯਾਦ ਕੀਤਾ।
ਇਸ ਤੋਂ ਇਲਾਵਾ ਮਨਮੋਹਨ ਸਿੰਘ ਬਾਠ, ਪਰਮਜੀਤ ਭੰਗੂ, ਸਰਬਜੀਤ ਉੱਪਲ, ਪਰਮਿੰਦਰ ਰਮਨ ਤੇ ਹਰਮਿੰਦਰ ਪਾਲ ਸਿੰਘ ਨੇ ਗੀਤ ਤੇ ਸ਼ਬਦ ਪੇਸ਼ ਕੀਤੇ। ਨਛੱਤਰ ਸਿੰਘ ਪੁਰਬਾ ਨੇ ਵੀ ਆਪਣੇ ਵਿਚਾਰ ਪ੍ਰਗਟਾਏ।
ਖ਼ਬਰ ਸਰੋਤ: ਕੈਲਗਰੀ ਲੇਖਕ ਸਭਾ

ਪੀ.ਯੂ. ਕੈਂਪਸ ਸਟੂਡੈਂਟਸ ਅਲੂਮਨੀ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ

ਹਰਦਮ ਮਾਨ
ਸਰੀ: ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਅਲੂਮਨੀ ਐਸੋਸੀਏਸ਼ਨ, ਵੈਨਕੂਵਰ ਵੱਲੋਂ ਆਪਣਾ ਅੱਠਵਾਂ ਸਾਲਾਨਾ ਸਮਾਗਮ ਅੰਪਾਇਰ ਬੈਂਕੁਇਟ ਹਾਲ ਸਰੀ ਵਿਖੇ ਮਨਾਇਆ ਗਿਆ। ਡਾ. ਗੁਰਬਾਜ ਸਿੰਘ ਬਰਾੜ, ਹਰਿੰਦਰਜੀਤ ਦੁੱਲਟ, ਹਰਵਿੰਦਰ ਨਈਅਰ, ਹਰਮੀਤ ਸਿੰਘ ਖੁੱਡੀਆਂ, ਹਰਪ੍ਰੀਤ ਧਾਲੀਵਾਲ, ਬਲਜਿੰਦਰ ਸੰਘਾ ਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ਾਮਲ ਹੋਏ।
ਸਮਾਗਮ ਵਿੱਚ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਕੰਟਰੋਲਰ (ਪ੍ਰੀਖਿਆਵਾਂ) ਡਾ. ਪਰਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਾਬਕਾ ਵਿਦਿਆਰਥੀਆਂ ਤੇ ਵਿਦਿਆਰਥਣਾਂ ਵੱਲੋਂ ਗੀਤ ਸੰਗੀਤ, ਭੰਗੜਾ, ਗਿੱਧਾ ਅਤੇ ਹੋਰ ਕਈ ਸੱਭਿਆਚਾਰਕ ਵੰਨਗੀਆਂ ਨਾਲ ਦਿਲਕਸ਼ ਮਾਹੌਲ ਸਿਰਜਿਆ ਗਿਆ। ਜਾਗੋ, ਭੰਗੜੇ ਅਤੇ ਬੌਲੀਵੁੱਡ ਗੀਤ ਸੰਗੀਤ ਨੇ ਇਸ ਮਹਿਫ਼ਿਲ ਨੂੰ ਯਾਦਗਾਰੀ ਬਣਾਇਆ। ਦੇਰ ਰਾਤ ਤੱਕ ਚੱਲੇ ਇਸ ਰੰਗਾਰੰਗ ਪ੍ਰੋਗਰਾਮ ਨੂੰ ਸਭ ਨੇ ਬੇਹੱਦ ਮਾਣਿਆ ਅਤੇ ਵਿਦਿਆਰਥੀ ਜੀਵਨ ਦੇ ਸੁਨਹਿਰੀ ਦਿਨਾਂ ਨੂੰ ਯਾਦ ਕੀਤਾ।
ਪ੍ਰੋਗਰਾਮ ਵਿੱਚ ਡਾ. ਸੁਖਵਿੰਦਰ ਵਿਰਕ, ਸੁਖਵਿੰਦਰ ਚੋਹਲਾ, ਅੰਗਰੇਜ਼ ਬਰਾੜ, ਨਵਰੂਪ ਸਿੰਘ, ਰਣਧੀਰ ਢਿੱਲੋਂ, ਐਡਵੋਕੇਟ ਅਮਨ ਚੀਮਾ, ਐਡਵੋਕੇਟ ਅਜੇਪਾਲ ਸਿੰਘ ਧਾਲੀਵਾਲ ਅਤੇ ਹੋਰ ਕਈ ਨਾਮਵਰ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਸੰਪਰਕ: +1 604 308 6663

Advertisement
Author Image

joginder kumar

View all posts

Advertisement
Advertisement
×