ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਅਰਵਿੰਦਰ ਕੌਰ ਕਾਕੜਾ ਨਾਲ ਰੂਬਰੂ ਕਰਵਾਇਆ

05:05 PM Dec 10, 2023 IST

ਪੱਤਰ ਪ੍ਰੇਰਕ
ਭਵਾਨੀਗੜ੍ਹ, 10 ਦਸੰਬਰ
ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਚ ਸਾਹਿਤ ਸਿਰਜਣਾ ਮੰਚ ਭਵਾਨੀਗੜ੍ਹ ਵੱਲੋਂ ਡਾ. ਅਰਵਿੰਦਰ ਕੌਰ ਕਾਕੜਾ ਦਾ ਰੂਬਰੂ ਕਰਵਾਇਆ ਗਿਆ, ਜਿਸ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣੇ ਜੀਵਨ ਅਤੇ ਲੇਖਣੀ ਬਾਰੇ ਵਿਸਥਾਰ ਵਿੱਚ ਵਿਚਾਰ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਨੂੰ ਆਪਣੀਆਂ ਕਲਮਾਂ ਤਿੱਖੀਆਂ ਕਰਨ ਦੀ ਲੋੜ ਹੈ। ਰੂਬਰੂ ਦੌਰਾਨ ਉਨ੍ਹਾਂ ਤੋਂ ਅਮਨਦੀਪ ਵਸ਼ਿਸ਼ਟ, ਚਰਨਜੀਤ ਸਿੰਘ ਮੀਮਸਾ ਅਤੇ ਹੋਰ ਪਾਠਕਾਂ, ਸਰੋਤਿਆਂ ਅਤੇ ਲੇਖਕਾਂ ਨੇ ਸਵਾਲ ਪੁੱਛੇ ਜਿਸ ਦੇ ਜਵਾਬ ਡਾ ਕਾਕੜਾ ਵੱਲੋਂ ਦਿੱਤੇ ਗਏ। ਇਸ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਰਾਜਿੰਦਰ ਸਿੰਘ ਰਾਜਨ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਅਤੇ ਬਾਲ ਸਾਹਿਤਕਾਰ ਜਗਜੀਤ ਸਿੰਘ ਲੱਡਾ ਪਹੁੰਚੇ। ਰੂਬਰੂ ਉਪਰੰਤ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਬਾਲੀ ਰੇਤਗੜ੍ਹ, ਸੁਖਵਿੰਦਰ ਸਿੰਘ ਲੋਟੇ, ਪ੍ਰਗਟ ਸਿੰਘ ਘੁਮਾਣ, ਬਿੱਕਰ ਬੇਚੈਨ ਰੇਤਗੜ੍ਹ, ਉਮੇਸ਼ ਕੁਮਾਰ ਘਈ, ਗੁਰਦੀਪ ਸਿੰਘ, ਸੁਖਦੇਵ ਧੂਰੀ, ਜਗਤਾਰ ਨਿਮਾਣਾ, ਕੇਸਰ ਸਿੰਘ ਤੇਜਾ, ਰਹਿਮਤ ਸਿੰਘ, ਗੁਣਤਾਜ ਕੌਰ, ਚਰਨਜੀਤ ਸਿੰਘ, ਹਰਵੀਰ ਸਿੰਘ, ਵਿਸ਼ਾਲ ਕੁਮਾਰ ਕੈਨੇਡਾ, ਮਹਿੰਦਰਜੀਤ ਸਿੰਘ ਧੂਰੀ, ਜਰਨੈਲ ਸਿੰਘ ਸੱਗੂ ਅਤੇ ਛੋਟੇ ਬੱਚੇ ਭਗਤ ਸਿੰਘ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਰੰਗ ਬੰਨ੍ਹ ਦਿੱਤਾ। ਇਸ ਮੌਕੇ ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਕਰਵਾਏ ਗਏ ਕਵਿਤਾ ਮੁਕਾਬਲੇ ਵਿੱਚ ਜੇਤੂ ਹੋਣ ਲਈ ਜੰਟੀ ਬੇਤਾਬ ਅਤੇ ਹੋਰ ਵਿਲੱਖਣ ਪ੍ਰਾਪਤੀਆਂ ਲਈ ਸ਼ਸ਼ੀ ਬਾਲਾ ਅਤੇ ਪੰਮੀ ਫੱਗੂਵਾਲੀਆ ਦਾ ਸਨਮਾਨ ਕੀਤਾ ਗਿਆ।

Advertisement

Advertisement