ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਬੀਐੱਸ ਸੰਧੂ ਸਕੂਲ ਦੇ ਖਿਡਾਰੀਆਂ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

07:34 AM Aug 22, 2024 IST
ਜੇਤੂ ਖਿਡਾਰੀਆਂ ਨਾਲ ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ ਤੇ ਹੋਰ ਸਟਾਫ। -ਫੋਟੋ: ਨੌਗਾਵਾਂ

ਪੱਤਰ ਪ੍ਰੇਰਕ
ਦੇਵੀਗੜ੍ਹ, 21 ਅਗਸਤ
ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ, ਜੁਲਾਹਖੇੜੀ ਦੇ ਖਿਡਾਰੀਆਂ ਨੇ ਸੈਸ਼ਨ 2024-25 ਦੌਰਾਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 68ਵੀਆਂ ਗਰਮ ਰੁੱਤ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਫੀ ਤਗ਼ਮੇ ਸਕੂਲ ਦੀ ਝੋਲੀ ਪਾਏ ਸਨ। ਸਕੂਲ ਦੀਆਂ ਰੱਸਾਕਸ਼ੀ ਟੀਮਾਂ ਨੇ ਜਿੱਤ ਦਰਜ ਕਰ ਕੇ ਤਗ਼ਮੇ ਸਕੂਲ ਦੀ ਝੋਲੀ ਪਾਏ ਹਨ। ਰੱਸਾਕਸ਼ੀ ਮੁਕਾਬਲਿਆਂ ’ਚ ਲੜਕਿਆਂ ਨੇ ਅੰਡਰ-14, ਅੰਡਰ-17 ਤੇ ਅੰਡਰ-19 ਜ਼ੋਨਲ ਖੇਡ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਮੌਜੂਦ ਅਧਿਕਾਰੀਆਂ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਦਿੰਦਿਆਂ ਤਗ਼ਮੇ ਪਾ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਨੀਲਿਮਾ ਦੀਕਸ਼ਿਤ ਵੱਲੋਂ ਖਿਡਾਰੀਆਂ ਅਤੇ ਸਪੋਰਟਸ ਇੰਚਾਰਜ ਅਵਤਾਰ ਸਿੰਘ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਗਈ ਅਤੇ ਅੱਗੇ ਹੋਣ ਵਾਲੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਪੱਧਰ ’ਤੇ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ।

Advertisement

Advertisement