ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡਾ. ਅੰਸ਼ੂ ਸ਼ਰਮਾ ਨੂੰ ਸਰਬੋਤਮ ਪੌਲੀਟੈਕਨਿਕ ਅਧਿਆਪਕ ਪੁਰਸਕਾਰ

06:20 AM Jun 28, 2024 IST
ਆਈਐੱਸਟੀਈ ਵੱਲੋਂ ਡਾ. ਅੰਸ਼ੂ ਸ਼ਰਮਾ ਦਾ ਸਨਮਾਨ ਕੀਤੇ ਜਾਣ ਦੀ ਝਲਕ। -ਫੋਟੋ: ਜੈਨ

ਖਰੜ:

Advertisement

ਜੀਪੀਸੀ ਖੂਨੀਮਾਜਰਾ ਵਿੱਚ ਇਲੈਕਟ੍ਰੀਕਲ ਇੰਜਨੀਅਰਿੰਗ ਦੇ ਮੁਖੀ ਡਾ. ਅੰਸ਼ੂ ਸ਼ਰਮਾ ਨੂੰ ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸਨ (ਆਈਐੱਸਟੀਈ) ਵੱਲੋਂ ਪੰਜਾਬ ਰਾਜ 2023 ਲਈ ਸਰਬੋਤਮ ਪੌਲੀਟੈਕਨਿਕ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਸਮਾਰੋਹ 53ਵੀਂ ਸਾਲਾਨਾ ਕੌਮੀ ਫੈਕਲਟੀ ਕਨਵੈਨਸ਼ਨ ਦੌਰਾਨ ਹੋਇਆ, ਜਿੱਥੇ ਡਾ. ਸ਼ਰਮਾ ਨੂੰ ਤਕਨੀਕੀ ਸਿੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮਾਨਤਾ ਦਿੱਤੀ ਗਈ। ਪਹਿਲਾਂ, ਉਨ੍ਹਾਂ ਨੂੰ ਬੰਦਰ ਭਜਾਉਣ ਵਾਲੇ ਯੰਤਰ ਲਈ ਇੱਕ ਪੇਟੈਂਟ ਮਿਲਿਆ ਸੀ। ਡਾ. ਸ਼ਰਮਾ ਨੇ ਧੰਨਵਾਦ ਕਰਦਿਆਂ ਇਸ ਪੁਰਸਕਾਰ ਦਾ ਸਿਹਰਾ ਜੀਪੀਸੀ ਖੂਨੀਮਾਜਰਾ ਦੇ ਆਪਣੇ ਵਿਭਾਗ ਸਿਰ ਬੰਨ੍ਹਿਆ। ਉਨ੍ਹਾਂ ਸੰਸਥਾ ਵਿੱਚ ਸਕਾਰਾਤਮਕ ਮਾਹੌਲ ਪੈਦਾ ਕਰਨ ਅਤੇ ਲਗਾਤਾਰ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਿੰਸੀਪਲ ਰਾਜੀਵ ਪੁਰੀ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement
Advertisement
Advertisement