For the best experience, open
https://m.punjabitribuneonline.com
on your mobile browser.
Advertisement

ਡਾ. ਬੇਰਾ ਨੂੰ ‘ਚੈਂਪੀਅਨ ਆਫ਼ ਹੈਲਥਕੇਅਰ ਇਨੋਵੇਸ਼ਨ ਐਵਾਰਡ’ ­

08:13 AM Jul 19, 2023 IST
ਡਾ  ਬੇਰਾ ਨੂੰ ‘ਚੈਂਪੀਅਨ ਆਫ਼ ਹੈਲਥਕੇਅਰ ਇਨੋਵੇਸ਼ਨ ਐਵਾਰਡ’ ­
ਹੈਲਥਕੇਅਰ ਲੀਡਰਸ਼ਿਪ ਕਾਊਂਸਿਲ ਮੈਂਬਰ ਤੋਂ ਅੈਵਾਰਡ ਹਾਸਲ ਕਰਦੇ ਹੋਏ ਡਾ. ਅੈਮੀ ਬੇਰਾ।
Advertisement

ਵਾਸ਼ਿੰਗਟਨ, 18 ਜੁਲਾਈ
ਇੱਕ ਡਾਕਟਰ ਤੋਂ ਰਾਜਸੀ ਆਗੂ ਬਣੇ ਡਾ. ਐਮੀ ਬੇਰਾ ਨੂੰ ਅਮਰੀਕਾ ਵਿੱਚ ਉੱਚ ਪੱਧਰੀ ਸਿਹਤ ਸੇਵਾਵਾਂ ਵਾਜਬਿ ਮੁੱਲ ਅਤੇ ਹਰੇਕ ਵਿਅਕਤੀ ਦੀ ਪਹੁੰਚ ਵਿੱਚ ਯਕੀਨੀ ਬਣਾਉਣ ਲਈ ਪਾਏ ਯੋਗਦਾਨ ਲਈ ‘ਚੈਂਪੀਅਨ ਆਫ਼ ਹੈਲਥਕੇਅਰ ਇਨੋਵੇਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਅਮਰੀਕੀ ਸੰਸਦ ਵਿੱਚ ਸਭ ਤੋਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਭਾਰਤੀ-ਅਮਰੀਕੀ ਡਾ. ਬੇਰਾ ਉਨ੍ਹਾਂ ਵਿਅਕਤੀਆਂ ’ਚ ਸ਼ਾਮਲ ਹਨ, ਜਨਿ੍ਹਾਂ ਨੂੰ ਪਿਛਲੇ ਹਫ਼ਤੇ ਇੱਥੇ ਹੈਲਥਕੇਅਰ ਲੀਡਰਸ਼ਿਪ ਕਾਊਂਸਿਲ ਦੇ ਇਨੋਵੇਸ਼ਨ ਐਕਸਪੋ ਦੌਰਾਨ ਸਨਮਾਨਿਤ ਕੀਤਾ ਗਿਆ। ਡੈਮੋਕਰੇਟਿਕ ਪਾਰਟੀ ਤੋਂ ਸੰਸਦ ਮੈਂਬਰ ਡਾ. ਬੇਰਾ ਨੇ ਟਵੀਟ ਕੀਤਾ,‘ਹੈਲਥ ਇਨ ਫੋਕਸ ਤੋਂ ‘ਚੈਂਪੀਅਨ ਆਫ਼ ਹੈਲਥਕੇਅਰ ਇਨੋਵੇਸ਼ਨ ਐਵਾਰਡ’ ਹਾਸਲ ਕਰ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇੱਕ ਡਾਕਟਰ ਵਜੋਂ ਮੈਂ ਇਹ ਯਕੀਨੀ ਬਣਾਉਣ ਲਈ ਸਮਰਪਿਤ ਹਾਂ ਕਿ ਹਰ ਅਮਰੀਕੀ ਨੂੰ ਚੰਗੇ ਪੱਧਰ ਦੀ ਵਾਜਬਿ ਸਿਹਤ ਸੇਵਾ ਮਿਲੇ।’ -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×