For the best experience, open
https://m.punjabitribuneonline.com
on your mobile browser.
Advertisement

ਡਾ. ਬਲਵਿੰਦਰ ਸੋਢੀ ਦੀ ਪੁਸਤਕ ‘ਗਿਆਨ ਸਰਵਰ’ ਲੋਕ ਅਰਪਣ

09:13 AM Mar 12, 2024 IST
ਡਾ  ਬਲਵਿੰਦਰ ਸੋਢੀ ਦੀ ਪੁਸਤਕ ‘ਗਿਆਨ ਸਰਵਰ’ ਲੋਕ ਅਰਪਣ
ਡਾ. ਬਲਵਿੰਦਰ ਸੋਢੀ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਪਤਵੰਤੇ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 11 ਮਾਰਚ
ਸਾਹਿਤਕ ਮੰਚ ਭਗਤਾ ਭਾਈ ਵੱਲੋਂ ਇੱਤੇ ਅੱਜ ਪੁਸਤਕ ਲੋਕ ਅਰਪਣ ਤੇ ਨਾਰੀ ਕਵੀ ਦਰਬਾਰ ਸਮਾਗਮ ਕਰਵਾਇਆ ਗਿਆ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਸੁਖਮੰਦਰ ਸਿੰਘ ਬਰਾੜ ਭਗਤਾ (ਕੈਨੇਡਾ), ਡਾ. ਸੁਰਜੀਤ ਬਰਾੜ, ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਤੇ ਭਾਰਤੀ ਸਾਹਿਤ ਅਕਾਦਮੀ ਦੇ ਮੈਂਬਰ ਜਸਪਾਲ ਮਾਨਖੇੜਾ ਨੇ ਕੀਤੀ। ਇਸ ਮੌਕੇ ਡਾ. ਬਲਵਿੰਦਰ ਸਿੰਘ ਸੋਢੀ ਦੀ ਪੁਸਤਕ ‘ਗਿਆਨ ਸਰਵਰ-1’ ਲੋਕ ਅਰਪਣ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਜਗਤ ’ਚ ਇੱਕ ਨਿਵੇਕਲੀ ਕਿਸਮ ਦੀ ਗਿਆਨ ਵਰਧਕ ਪੁਸਤਕ ਹੈ। ਸੁਖਮੰਦਰ ਬਰਾੜ ਗੁੰਮਟੀ ਨੇ ਪੇਪਰ ਪੜ੍ਹਿਆ। ਮੰਚ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਨਾਰੀ ਕਵੀ ਦਰਬਾਰ ਸਮਾਗਮ ਦੀ ਪ੍ਰਧਾਨਗੀ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ, ਸਿੱਖਿਆ ਸ਼ਾਸ਼ਤਰੀ ਨੀਰੂ ਗਾਂਧੀ, ਕਰਨਲ ਬਾਬੂ ਸਿੰਘ ਤੇ ਤਰਲੋਚਨ ਸਿੰਘ ਗੰਗਾ ਨੇ ਕੀਤੀ। ਕਵਿੱਤਰੀਆਂ ਨੇ ਕਵਿਤਾਵਾਂ ਸੁਣਾਈਆਂ। ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਚੀਦਾ ਤੇ ਮੀਤ ਪ੍ਰਧਾਨ ਸੁਖਵਿੰਦਰ ਚੀਦਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਛਮਣ ਮਲੂਕਾ, ਕੌਰ ਸਿੰਘ ਕੋਠਾਗੁਰੂ, ਜਰਨੈਲ ਭਾਈਰੂਪਾ, ਰਣਬੀਰ ਰਾਣਾ, ਗੁਰਦਰਸ਼ਨ ਲੁੱਧੜ, ਸੁਖਨੈਬ ਸਿੱਧੂ, ਗੋਰਾ ਸੰਧੂ ਖੁਰਦ, ਹੰਸ ਸੋਹੀ ਤੇ ਹੋਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×