For the best experience, open
https://m.punjabitribuneonline.com
on your mobile browser.
Advertisement

ਡਾ. ਬਲਵੀਰ ਸਿੰਘ ਵੱਲੋਂ ਸਨੌਰ ਹਲਕੇ ਦੀਆਂ ਮੰਡੀਆਂ ਦਾ ਦੌਰਾ

07:09 AM Apr 24, 2024 IST
ਡਾ  ਬਲਵੀਰ ਸਿੰਘ ਵੱਲੋਂ ਸਨੌਰ ਹਲਕੇ ਦੀਆਂ ਮੰਡੀਆਂ ਦਾ ਦੌਰਾ
ਮੰਡੀ ਦੇ ਦੌਰੇ ਦੌਰਾਨ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹੋਰ।
Advertisement

ਸਰਬਜੀਤ ਸਿੰਘ ਭੰਗੂ
ਸਨੌਰ, 23 ਅਪਰੈਲ
ਚੋਣ ਪ੍ਰਚਾਰ ਦੌਰਾਨ ਸੰਸਦੀ ਸੀਟ ਪਟਿਆਲਾ ਤੋਂ ‘ਆਪ’ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਹਫਤੇ ਦਾ ਦੂਜਾ ਦਿਨ ਅੱਜ ਅਨਾਜ ਮੰਡੀਆਂ ਦੇ ਨਾਮ ਰਿਹਾ। ਇਸ ਦੌਰਾਨ ਉਨ੍ਹਾਂ ਨੇ ਹਲਕਾ ਸਨੌਰ ਦੀਆਂ ਦਸ ਮੰਡੀਆਂ ਦਾ ਦੌਰਾ ਕਰਕੇ ਜਿੱਥੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ, ਉੱਥੇ ਹੀ ਉਨ੍ਹਾ ਨੇ ਮੰਡੀਆਂ ’ਚ ਮੌਜੂਦ ਕਿਸਾਨਾ ਨਾਲ ਮੁਲਾਕਾਤ ਕਰਦਿਆਂ, ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇਸ ਦੌਰਾਨ ਨਾਲ ਹੀ ਮੌਜੂਦ ਰਹੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਦੇ ਫੌਰੀ ਸਮਾਧਾਨ ਦੇ ਹੁਕਮ ਵੀ ਚੜ੍ਹਦੇ ਰਹੇ।
ਅਸਲ ਸਿਹਤ ਮੰਤਰੀ ਵੱਲੋਂ ਉਲੀਕਿਆ ਗਿਆ ਮੰਡੀਆਂ ਦਾ ਅੱਜ ਦਾ ਇਹ ਦੌਰਾ ਵਿਧਾਨ ਸਭਾ ਹਲਕਾ ਸਨੌਰ ਦੀਆਂ ਮੰਡੀਆਂ ’ਤੇ ਆਧਾਰਿਤ ਰਿਹਾ। ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਨ੍ਹਾਂ ਦਾ ਬੇਟਾ ਹਰਜਸ਼ਨ ਪਠਾਣਮਾਜਰਾ, ਪੀ.ਏ ਗੁਰਜੀਤ ਗੁਰੀ ਅਤੇਆੜ੍ਹਤੀ ਐਸੋਸੀਏਸ਼ਨ ਸਨੌਰ ਦੇ ਪ੍ਰਧਾਨ ਰੱਜਤ ਕਪੂਰ ਉਨ੍ਹਾਂ ਦੇ ਨਾਲ ਰਹੇ। ਇਹ ਦੌਰਾਨ ਉਨ੍ਹਾਂ ਨੇ ਸਵੇਰੇ ਦਸ ਕੁ ਵਜੇ ਰਾਜਪੁਰਾ ਰੋਡ ’ਤੇ ਸਥਿਤ ਸਨੌਰ ਦੇ ਪਿੰਡ ਦੌਣਕਲਾਂ ਵਿਚਲੀ ਮੰਡੀ ਤੋਂ ਕੀਤਾ ਜਿਸ ਮਗਰੋਂ ਉਹ ਸਨੌਰ ਦੇ ਹੀ ਪਿੰਡ ਬਹਾਦਰਗੜ੍ਹ ਸਥਿਤ ਅਨਾਜ ਮੰਡੀ ਵਿੱਚ ਪੁੱਜੇ। ਇਸ ਮਗਰੋਂ ਪਟਿਆਲਾ ਸਥਿਤ ਸਨੌਰੀ ਮੰਡੀ ਤੇ ਫੇਰ ਸਨੌਰ ਮੰਡੀ ਸਮੇਤ ਮਰਦਾਂਹੇੜੀ, ਪੰਜੋਲਾ, ਬਲਬੇੜਾ ਅਤੇ ਭੁਨਰਹੇੜੀ ਆਦਿ ਸਮੇਤ ਸਨੌਰ ਹਲਕੇ ਦੀਆਂ ਹੋਰ ਮੰਡੀਆਂ ਦਾ ਵੀ ਦੌਰਾ ਕੀਤਾ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਪੰਜੋਲਾ, ਬਲਬੇੜਾ, ਭੁਨਰਹੇੜੀ ਅਤੇ ਘੜਾਮ ਆਦਿ ਅਨਾਜ ਮੰਡੀਆਂ ਦੇ ਦੌਰਾ ਕੀਤਾ। ਡਾ. ਬਲਵੀਰ ਨੇ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੋ ਵਾਅਦੇ ਪੰਜਾਬ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸਨ ਉਹ ਜ਼ਰੂਰ ਪੂਰੇ ਕੀਤੇ ਜਾਣਗੇ। ਬਾਹਰਲੇ ਮੁਲਕਾਂ ਨੇ ਖੇਤੀਬਾੜੀ, ਖੇਡ ਉਦਯੋਗ, ਪਸ਼ੂ ਫੀਡ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਨਿਵੇਸ਼ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਇਸ ਮੌਕੇ ਕਰਨਲ ਜੇ ਵੀ ਸਿੰਘ, ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਜਰਨੈਲ ਮਨੂੰ, , ਪਰਵਿੰਦਰ ਚੀਮਾਂ, ਧਰਮਿੰਦਰ ਹਾਸ਼ਮਪੁਰ,ਸਤਨਾਮ ਢੀਡਸਾਂ, ਰਾਕੇਸ਼ ਬੱਗਾ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×