For the best experience, open
https://m.punjabitribuneonline.com
on your mobile browser.
Advertisement

ਡਾ. ਬਲਬੀਰ ਸਿੰਘ ਨੇ ਅਨਾਜ ਮੰਡੀ ’ਚ ਬਗੈਰ ਪ੍ਰਵਾਨਗੀ ਤੋਂ ਕੀਤੀ ਮੀਟਿੰਗ

08:36 AM Apr 28, 2024 IST
ਡਾ  ਬਲਬੀਰ ਸਿੰਘ ਨੇ ਅਨਾਜ ਮੰਡੀ ’ਚ ਬਗੈਰ ਪ੍ਰਵਾਨਗੀ ਤੋਂ ਕੀਤੀ ਮੀਟਿੰਗ
ਬਨੂੜ ਮੰਡੀ ’ਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 27 ਅਪਰੈਲ
ਇੱਥੋਂ ਦੀ ਅਨਾਜ ਮੰਡੀ ਦੇ ਸਰਕਾਰੀ ਫੜ੍ਹ ’ਚ ਮਾਰਕੀਟ ਕਮੇਟੀ ਬਨੂੜ ਦੀ ਮਨਜ਼ੂਰੀ ਲਏ ਬਿਨਾਂ ਹੀ ਆਮ ਆਦਮੀ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਜਨਤਕ ਮੀਟਿੰਗ ਕਰ ਗਏ। ਇਸ ਮੀਟਿੰਗ ਵਿੱਚ ਸੋਫ਼ੇ, ਕੁਰਸੀਆਂ ਸਮੇਤ ਲਾਊਡ ਸਪੀਕਰ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਟੈਂਟ ਵਾਲੀ ਛੱਤ ਵੀ ਲਾਈ ਹੋਈ ਸੀ। ਮੀਟਿੰਗ ਵਿੱਚ ਆੜ੍ਹਤੀਆਂ, ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਦਾ ਸੌ ਤੋਂ ਵਧੇਰੇ ਦਾ ਇਕੱਠ ਸੀ। ਇਸ ਮੌਕੇ ਮੰਡੀ ਦੇ ਆੜ੍ਹਤੀਆਂ ਨੇ ਪਰਮਜੀਤ ਬਿੱਟੂ ਪਾਸੀ ਦੀ ਅਗਵਾਈ ਹੇਠ ਡਾ. ਬਲਬੀਰ ਸਿੰਘ ਦਾ ਸਵਾਗਤ ਕੀਤਾ। ਮੀਟਿੰਗ ਵਿੱਚ ਡਾ. ਬਲਬੀਰ ਸਿੰਘ ਅਤੇ ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਵਿਰੋਧੀ ਉਮੀਦਵਾਰਾਂ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਆਪਣੀ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਮਿਸ਼ਨ 13-0 ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ। ਮਾਰਕੀਟ ਕਮੇਟੀ ਬਨੂੜ ਦੇ ਸਕੱਤਰ ਪ੍ਰਦੀਪ ਸ਼ਰਮਾ ਨੇ ਸਪਸ਼ਟ ਕੀਤਾ ਕਿ ਮਾਰਕੀਟ ਕਮੇਟੀ ਤੋਂ ਇਸ ਮੀਟਿੰਗ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਐਸਡੀਐਮ ਰਾਜਪੁਰਾ ਵੱਲੋਂ ਕੱਲ੍ਹ ਸ਼ਾਮੀਂ ਚਾਰ ਮੰਡੀਆਂ ਖੇੜਾ ਗੱਜੂ, ਮਾਣਕਪੁਰ, ਖੇੜੀ ਗੁਰਨਾ ਅਤੇ ਜਲਾਲਪੁਰ ਵਿਚ ਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਵੱਲੋਂ ਮੰਡੀਆਂ ਦਾ ਦੌਰਾ ਕਰਨ ਲਈ ਐਨਓਸੀ ਮੰਗੀ ਗਈ ਸੀ, ਜੋ ਦੇ ਦਿੱਤੀ ਗਈ ਸੀ। ਬਨੂੜ ਮੰਡੀ ਦੇ ਫੜ੍ਹ ਉੱਤੇ ਹੋਈ ਮੀਟਿੰਗ ਦੀ ਕਮੇਟੀ ਕੋਲੋਂ ਨਾ ਕੋਈ ਐਨਓਸੀ ਅਤੇ ਨਾ ਹੀ ਕੋਈ ਮਨਜ਼ੂਰੀ ਲਈ ਗਈ।

Advertisement

ਕੋਈ ਮਨਜ਼ੂਰੀ ਨਹੀਂ ਲਈ, ਨੋਟਿਸ ਜਾਰੀ ਕਰਾਂਗੇ: ਐੱਸਡੀਐੱਮ

ਰਾਜਪੁਰਾ ਦੀ ਐੱਸਡੀਐੱਮ ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨੇ ਅੱਜ ਖੇੜਾ ਗੱਜੂ, ਮਾਣਕਪੁਰ, ਜਲਾਲਪੁਰ ਅਤੇ ਖੇੜੀ ਗੁਰਨਾ ਦਾ ਦੌਰਾ ਕਰਨ ਦੀ ਮਨਜ਼ੂਰੀ ਲਈ ਹੋਈ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਬਨੂੜ ਮੰਡੀ ਵਿਚ ਕੀਤੀ ਗਈ ਜਨਤਕ ਮੀਟਿੰਗ ਦੀ ਕੋਈ ਪ੍ਰਵਾਨਗੀ ਨਹੀਂ ਲਈ ਗਈ। ਇਸ ਕਾਰਨ ਉਮੀਦਵਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾਵੇਗਾ ਅਤੇ ਮੀਟਿੰਗ ਦੀ ਸਮੱਗਰੀ ਟੈਂਟ, ਸੋਫ਼ੇ, ਕੁਰਸੀਆਂ, ਚਾਹ, ਲਾਊਡਸਪੀਕਰ ਆਦਿ ਦਾ ਖਰਚਾ ਪਾਇਆ ਜਾਵੇਗਾ।

Advertisement

Advertisement
Author Image

sukhwinder singh

View all posts

Advertisement