For the best experience, open
https://m.punjabitribuneonline.com
on your mobile browser.
Advertisement

ਐਸੋਸੀਏਸ਼ਨ ਆਫ ਸਰਜਨਜ਼ ਵੱਲੋਂ ਡਾ. ਪਰਮਾਰ ਦਾ ਸਨਮਾਨ

08:45 AM Mar 22, 2024 IST
ਐਸੋਸੀਏਸ਼ਨ ਆਫ ਸਰਜਨਜ਼ ਵੱਲੋਂ ਡਾ  ਪਰਮਾਰ ਦਾ ਸਨਮਾਨ
ਡਾ. ਆਰ.ਐੱਸ. ਪਰਮਾਰ ਦਾ ਸਨਮਾਨ ਕਰਦੇ ਹੋਏ ਐਸੋਸੀਏਸ਼ਨ ਦੇ ਆਗੂ। -ਫੋਟੋ: ਜਗਮੋਹਨ ਸਿੰਘ
Advertisement

ਰੂਪਨਗਰ: ਰੂਪਨਗਰ ਸ਼ਹਿਰ ਦੇ ਸਰਜਨ ਡਾ. ਆਰ.ਐੱਸ. ਪਰਮਾਰ ਨੂੰ ਸਰਜਰੀ ਦੇ ਖੇਤਰ ਵਿੱਚ ਪਾਏ ਜਾ ਰਹੇ ਵਧੀਆ ਯੋਗਦਾਨ ਲਈ ਐਸੋਸੀਏਸ਼ਨ ਆਫ ਸਰਜਨਜ਼ ਆਫ ਇੰਡੀਆ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਐਸੋਸੀਏਸ਼ਨ ਦੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸਾਲਾਨਾ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਜਥੇਬੰਦੀ ਦੀ ਸਥਾਪਨਾ ਸੰਨ 1938 ਵਿੱਚ ਇੱਕ-ਦੂਜੇ ਦੇ ਤਜਰਬਿਆਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਦੇ ਸਰਜੀਕਲ ਹੁਨਰ ਵਿੱਚ ਵਾਧਾ ਕਰਨ ਲਈ ਗਠਿਤ ਕੀਤੀ ਗਈ ਸੀ। ਇਹ ਜਥੇਬੰਦੀ ਦੇਸ਼ ਭਰ ਦੇ ਸਰਜਨਾਂ ਦੀ ਸਭ ਤੋਂ ਵੱਡੀ ਮਾਨਤਾ ਪ੍ਰਾਪਤ ਸੰਸਥਾ ਹੈ। ਡਾ. ਪਰਮਾਰ ਨੇ 1973 ਵਿੱਚ ਪੀਜੀਆਈ ਚੰਡੀਗੜ੍ਹ ਤੋਂ ਸਰਜਰੀ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਪ੍ਰੈਕਟਿਸ ਸ਼ੁਰੂ ਕੀਤੀ ਸੀ। ਉਨ੍ਹਾਂ ਕੋਲ ਸਰਜਨ ਵਜੋਂ ਲਗਪਗ 50 ਸਾਲਾਂ ਦਾ ਤਜਰਬਾ ਹੈ। ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×