ਡਾ. ਅੰਬੇਡਕਰ ਦੇ ਬੁੱਤ ਦੀ ਮੁੜ ਬੇਅਦਬੀ
01:19 PM Jun 02, 2025 IST
ਸਰਬਜੀਤ ਗਿੱਲ
Advertisement
ਫਿਲੌਰ, 2 ਜੂਨ
ਪਿੰਡ ਨੰਗਲ ਦੇ ਮੁੱਖ ਗੇਟ ਕੋਲ ਲੱਗੇ ਡਾ. ਬੀਆਰ ਅੰਬੇਡਕਰ ਦੇ ਬੁੱਤ ਦੀ ਕਿਸੇ ਅਣਪਛਾਤੇ ਵਿਅਕਤੀ ਵਲੋਂ ਰਾਤ ਵੇਲੇ ਮੁੜ ਬੇਅਦਬੀ ਕੀਤੀ ਗਈ ਹੈ। ਇਸ ਦੌਰਾਨ ਬੁੱਤ ’ਤੇ ਕਾਲਖ਼ ਮਲੀ ਗਈ ਅਤੇ ਪਿਛਲੇ ਪਾਸੇ ਐੱਸਐੱਫਜੇ ਲਿਖਿਆ ਹੋਇਆ ਸੀ। ਹਾਲਾਂਕਿ ਇਸ ਬਾਰੇ ਪਤਾ ਲੱਗਦੇ ਹੀ ਬੁੱਤ ਨੂੰ ਸਾਫ਼ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਥੋਂ ਨਾਲ ਲਗਦੇ ਸਕੂਲ ਦੇ ਅੰਦਰ ਕੰਧਾਂ ’ਤੇ ਵੀ ਖਾਲਿਸਤਾਨ ਜਿੰਦਾਬਾਦ ਅਤੇ ਐੱਸਐੱਫਜੇ ਦੇ ਨਾਅਰੇ ਲਿਖੇ ਹੋਏ ਸਨ, ਜਿਨ੍ਹਾਂ ਨੂੰ ਬਾਅਦ ਵਿਚ ਮਿਟਾ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 30 ਮਾਰਚ ਨੂੰ ਦੀ ਰਾਤ ਨੂੰ ਵੀ ਇਸ ਬੁੱਤ ’ਤੇ ਲੱਗੇ ਸ਼ੀਸ਼ਿਆਂ ’ਤੇ ਨਾਅਰੇ ਲਿਖੇ ਗਏ ਸਨ। ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵਲੋਂ ਉਸ ਵੇਲੇ ਵੀ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਸੀ। ਉਸ ਦੌਰਾਨ ਪੁਲੀਸ ਵੱਲੋਂ ਇਹ ਕਾਰਵਾਈ ਕਰਨ ਵਾਲਿਆਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ, ਕੁੱਝ ਹੀ ਸਮੇਂ ਬਾਅਦ ਮੁੜ ਇਹ ਘਟਨਾ ਵਾਪਰੀ ਹੈ।
ਤਾਜ਼ਾ ਘਟਨਾ ਦੀ ਵੀ ਵੀਡੀਓ ਸ਼ੇਅਰ ਕਰਦੇ ਹੋਏ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ ਵਿਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 1984 ਦੌਰਾਨ ਕੀਤਾ ਗਿਆ ਹਮਲਾ ਡਾ. ਅੰਬੇਡਕਰ ਦੇ ਲਿਖੇ ਸੰਵਿਧਾਨ ਕਾਰਨ ਹੀ ਹੋਇਆ ਸੀ।
Advertisement
Advertisement