ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਨੇ ਪੂਨਾ ਪੈਕਟ ਦਿਵਸ ਮਨਾਇਆ

10:44 AM Sep 24, 2024 IST
ਡਾ.ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੁਸਾਇਟੀ ਦੇ ਮੈਂਬਰ।-ਫੋਟੋ : ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 23 ਸਤੰਬਰ
ਇੱਥੋਂ ਦੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਇਸ ਵਾਰ ਵੀ ਪੂਨਾ ਪੈਕਟ ਦਿਵਸ ਕਰਮਜੀਤ ਸਿੰਘ ਸਿਫ਼ਤੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਅਤੇ ਐਡਵੋਕੇਟ ਐੱਸ ਐੱਲ ਵਿਰਦੀ ਨੇ ਪੂਨਾ ਪੈਕਟ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਜਸਵੰਤ ਮਿੱਤਰ, ਬਲਵੀਰ ਸਿੰਘ ਭੱਟੀ ਅਤੇ ਹਰਪਾਲ ਸਿੰਘ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੜ੍ਹੇ-ਲਿਖੇ ਬੁੱਧੀਜੀਵੀ ਵਰਗ ਨੂੰ ਚਾਹੀਦਾ ਹੈ ਕਿ ਉਹ ਡਾ. ਅੰਬੇਡਕਰ ਦੇ ਫਲਸਫ਼ੇ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਘਰ-ਘਰ ਪਹੁੰਚਾਉਣ। ਇਸ ਮੌਕੇ ਬੰਸੋ ਦੇਵੀ, ਰਾਜ ਸਿੰਘ ਸੁਹਾਵੀ, ਪਾਲ ਸਿੰਘ ਕੈੜੇ, ਪ੍ਰੇਮ ਸਿੰਘ ਬੰਗੜ, ਟੇਕ ਚੰਦ, ਈਸ਼ਰ ਸਿੰਘ, ਮੇਜਰ ਸਿੰਘ ਮਹਿਮੀ, ਪ੍ਰਿੰਸੀਪਲ ਤਾਰਾ ਸਿੰਘ, ਐਡਵੋਕੇਟ ਹਰਮੇਸ਼ ਜੱਸਲ, ਸਵਰਨ ਸਿੰਘ ਛਿੱਬਰ, ਹਰਜਿੰਦਰ ਸਿੰਘ, ਰਵਿੰਦਰ ਸਿੰਘ ਬੱਬੂ, ਵਿੱਕੀ ਮਸ਼ਾਲ, ਹਰਪਾਲ ਸਿੰਘ ਪਾਲੀ, ਸੁਰਿੰਦਰ ਸਿੰਘ, ਜੰਗ ਸਿੰਘ, ਮਹਿੰਦਰ ਸਿੰਘ, ਹਰਬੰਸ ਸਿੰਘ, ਮੁਨਸ਼ੀ ਸਿੰਘ, ਨੇਤਰ ਸਿੰਘ, ਹਰਦੀਪ ਸਿੰਘ ਤੇ ਗੁਰਿੰਦਰ ਸਿੰਘ ਹਾਜ਼ਰ ਸਨ।

Advertisement

Advertisement