ਡਾ. ਅਲਕਾ ਗਰਗ ਨੇ ਐੱਸਐੱਮਓ ਵਜੋਂ ਚਾਰਜ ਸੰਭਾਲਿਆ
08:31 AM Sep 06, 2024 IST
ਭੁੱਚੋ ਮੰਡੀ: ਡਾ. ਅਲਕਾ ਗਰਗ ਨੇ ਇੱਥੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਸੀਨੀਅਰ ਮੈਡੀਕਲ ਅਫਸਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਡਾ. ਅਲਕਾ ਗਰਗ ਦੇ ਹਸਪਤਾਲ ਪਹੁੰਚਣ ’ਤੇ ਸਮੂਹ ਸਟਾਫ ਨੇ ਭਰਵਾਂ ਸੁਆਗਤ ਕੀਤਾ ਅਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਦੇ ਮੁੜ ਭੁੱਚੋ ਮੰਡੀ ਵਿੱਚ ਆਉਣ ’ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਡਾ. ਅਲਕਾ ਪਹਿਲਾਂ ਵੀ ਚਾਰ ਸਾਲ ਇਸੇ ਹਸਪਤਾਲ ਵਿੱਚ ਮੈਡੀਕਲ ਅਫਸਰ ਵਜੋਂ ਸ਼ਾਨਦਾਰ ਸੇਵਾਵਾਂ ਦੇ ਚੁੱਕੇ ਹਨ। ਉਹ ਔਰਤ ਰੋਗਾਂ ਦੇ ਕਾਫੀ ਮਾਹਰ ਡਾਕਟਰ ਹਨ। ਇਸ ਮੌਕੇ ਡਾ. ਅਮਨਿੰਦਰ ਕੌਰ, ਅਮੋਲਦੀਪ ਭੱਟੀ, ਰਮਨਦੀਪ ਕੌਰ, ਸਰਬਜੀਤ ਕੌਰ ਡੇਟਾ ਐਂਟਰੀ ਅਪਰੇਟਰ ਇੰਦਰਜੀਤ ਕੌਰ ਅਤੇ ਹੋਮਿਓਪੈਥੀ ਫਾਰਮਾਸਿਸਟ ਜਾਨਕੀ ਗਰਗ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement