ਡੀਪੀਐੱਸਈ ਨਤੀਜੇ: ਡੀਏਵੀ ਸਕੂਲ ਦੀ ਸਾਹਿਬਪ੍ਰੀਤ ਯੂਟੀ ’ਚੋਂ ਮੋਹਰੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਮਈ
ਸਟੇਟ ਕੌਂਸਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ, ਸੈਕਟਰ-32, ਚੰਡੀਗੜ੍ਹ ਨੇ ਡੀਪੀਐਸਈ ਕੋਰਸ (ਪ੍ਰੀ-ਸਕੂਲ ਸਿੱਖਿਆ ਵਿੱਚ ਡਿਪਲੋਮਾ) ਦਾ ਨਤੀਜਾ ਐਲਾਨ ਦਿੱਤਾ ਹੈ, ਇਸ ਨੂੰ ਪਹਿਲਾਂ ਐਨਟੀਟੀ ਵਜੋਂ ਜਾਣਿਆ ਜਾਂਦਾ ਸੀ। ਇਸ ਵਿਚ ਡੀਏਵੀ ਮਾਡਲ ਸਕੂਲ, ਸੈਕਟਰ-15ਏ, ਚੰਡੀਗੜ੍ਹ ਦੇ ਸਿਖਲਾਈ ਪ੍ਰਾਪਤ ਅਧਿਆਪਕਾਂ ਨੇ ਮੋਹਰੀ ਸਥਾਨ ਹਾਸਲ ਕੀਤਾ ਹੈ। ਇਸ ਸਕੂਲ ਦੇ ਸਾਹਿਬਪ੍ਰੀਤ ਨੇ 89.7% ਅੰਕ ਪ੍ਰਾਪਤ ਕਰਕੇ ਯੂਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸਵਾਤੀ ਧੀਰ ਨੇ 88.6% ਅੰਕ ਪ੍ਰਾਪਤ ਕਰਕੇ ਯੂਟੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਡੀਏਵੀ ਮਾਡਲ ਸਕੂਲ ਦੀ ਪ੍ਰਿੰਸੀਪਲ ਅਨੁਜਾ ਸ਼ਰਮਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਲਈ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਹ ਕੋਰਸ ਡੀਏਵੀ ਮਾਡਲ ਸਕੂਲ, ਸੈਕਟਰ-15 ਏ, ਚੰਡੀਗੜ੍ਹ ਵਲੋਂ ਪਿਛਲੇ ਢਾਈ ਦਹਾਕਿਆਂ ਤੋਂ ਕਰਵਾਇਆ ਜਾ ਰਿਹਾ ਹੈ। ਇਹ ਦੋ ਸਾਲਾ ਕੋਰਸ ਹੈ ਜੋ ਸਿਰਫ 10+2 ਅਤੇ 50% ਅੰਕਾਂ ਦੀ ਘੱਟੋ-ਘੱਟ ਯੋਗਤਾ ਵਾਲੀਆਂ ਕੁੜੀਆਂ ਲਈ ਕਰਵਾਇਆ ਜਾਂਦਾ ਹੈ।