ਡੀਪੀਆਰ ਇਲੈਵਨ ਨੇ ਖੇਡ ਪੱਤਰਕਾਰਾਂ ਦੀ ਟੀਮ ਨੂੰ ਹਰਾਇਆ
08:34 AM Aug 02, 2024 IST
Advertisement
ਐੱਸਏਐੱਸ ਨਗਰ (ਮੁਹਾਲੀ): ਯੂਟੀ ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲੀਸ ਵੱਲੋਂ ‘ਬੱਲਾ ਘੁੰਮਾਓ, ਨਸ਼ਾ ਭਜਾਓ’ ਦੇ ਸਲੋਗਨ ਤਹਿਤ ਕਰਵਾਏ ਜਾ ਰਹੇ ਗਲੀ ਕ੍ਰਿਕਟ ਟੂਰਨਾਮੈਂਟ ਤਹਿਤ ਬੀਤੀ ਰਾਤ ਪੀਸੀਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਮੁਹਾਲੀ ’ਚ ਪ੍ਰਦਰਸ਼ਨੀ ਮੈਚ ਖੇਡਿਆ ਗਿਆ। ਮੈਚ ਵਿੱਚ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਡੀਪੀਆਰ ਇਲੈਵਨ ਨੇ ਟਰਾਈ-ਸਿਟੀ ਦੇ ਖੇਡ ਪੱਤਰਕਾਰਾਂ ਦੀ ਟੀਮ ਨੂੰ ਛੇ ਦੌੜਾਂ ਨਾਲ ਹਰਾਇਆ। ਡੀਪੀਆਰ ਟੀਮ ਦੇ ਆਦਿਲ ਆਜ਼ਮੀ ਨੂੰ ‘ਮੈਨ ਆਫ਼ ਦਿ ਮੈਚ’ ਚੁਣਿਆ ਗਿਆ। ਯੂਟੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਟੰਡਨ ਨੇ ਦੋਵਾਂ ਟੀਮਾਂ ਨੂੰ ਸਨਮਾਨਿਤ ਕੀਤਾ। ਦੋਵਾਂ ਟੀਮਾਂ ਤਰਫੋਂ ਸੌਰਭ ਦੁੱਗਲ ਅਤੇ ਨਵਦੀਪ ਸਿੰਘ ਗਿੱਲ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕੀਤੀ। -ਖੇਤਰੀ ਪ੍ਰਤੀਨਿਧ
Advertisement
Advertisement
Advertisement