For the best experience, open
https://m.punjabitribuneonline.com
on your mobile browser.
Advertisement

ਟੈਂਕੀ ’ਤੇ ਡੀਪੀਈ ਅਧਿਆਪਕ ਵੱਲੋਂ ਛਾਲ ਮਾਰਨ ਦੀ ਕੋਸ਼ਿਸ਼

08:02 AM Apr 09, 2024 IST
ਟੈਂਕੀ ’ਤੇ ਡੀਪੀਈ ਅਧਿਆਪਕ ਵੱਲੋਂ ਛਾਲ ਮਾਰਨ ਦੀ ਕੋਸ਼ਿਸ਼
ਡੀਪੀਈ ਅਧਿਆਪਕ ਨਾਅਰੇਬਾਜ਼ੀ ਕਰਦੇ ਹੋਏ। -ਫੋਟੋ: ਸੋਢੀ
Advertisement

ਖੇਤਰੀ ਪ੍ਰਤੀਨਿਧ
ਧੂਰੀ, 8 ਅਪਰੈਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ’ਚ ਨਿਯੁਕਤੀ ਪੱਤਰ ਵਾਲੇ 168 ਡੀਪੀਈ ਅਧਿਆਪਕਾਂ ਵੱਲੋਂ ਸਥਾਨਕ ਨਗਰ ਕੌਂਸਲ ਧੂਰੀ ਦੇ ਪਾਰਕ ਵਿੱਚ ਸ਼ੁਰੂ ਕੀਤਾ ਸੰਘਰਸ਼ 31ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਤਹਿਤ ਅੱਜ ਸ਼ਾਮ ਟੈਂਕੀ ’ਤੇ ਚੜ੍ਹੇ ਇੱਕ ਅਧਿਆਪਕ ਨੇ ਟੈਕੀ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਦੇ ਸਾਥੀਆਂ ਨੇ ਬਹੁਤ ਮੁਸ਼ਕਲ ਨਾਲ ਰੋਕਿਆ। ਇਸ ਮੌਕੇ ਵੀਰਪਾਲ ਕੌਰ, ਪ੍ਰਿਯੰਕਾ ਰਾਣੀ, ਵੀਰ ਸਿੰਘ, ਕੁਲਦੀਪ ਸਿੰਘਾ, ਗਮਦੂਰ ਸਿੰਘ ਬਠਿੰਡਾ ਤੇ ਡਿਪਟੀ ਸਿੰਘ ਆਦਿ ਨੇ ਦੱਸਿਆ ਕਿ ‘ਆਪ’ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਜਿਸ ਤੋਂ ਇੱਕ ਗੱਲ ਸਾਫ ਹੋ ਜਾਦੀ ਹੈ ਆਪ ਨੇ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਸਰਕਾਰ ਬਣਾ ਲਈ ਹੈ। ਹੁਣ ਇਨ੍ਹਾਂ ਰਾਜਨੀਤਕ ਆਗੂਆਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਕੋਈ ਪ੍ਰਵਾਹ ਨਹੀਂ । ਉਨ੍ਹਾਂ ਕਿਹਾ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Advertisement

Advertisement
Author Image

Advertisement
Advertisement
×