ਉਲੰਘਣਾ ਕਰਨ ਵਾਲੇ ਦਰਜਨ ਵਾਹਨਾਂ ਦੇ ਚਲਾਨ
07:31 AM Dec 14, 2024 IST
Advertisement
ਘਨੌਲੀ:
Advertisement
ਪੁਲੀਸ ਚੌਕੀ ਘਨੌਲੀ ਦੇ ਇੰਚਾਰਜ ਸਮਰਜੀਤ ਸਿੰਘ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਰਜਨ ਦੇ ਕਰੀਬ ਵਾਹਨ ਚਾਲਕਾਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਵੱਲੋਂ ਜਿੱਥੇ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀਆਂ ਕਰਕੇ ਵਾਹਨ ਚਾਲਕਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾ ਰਹੇ ਹਨ, ਉੱਥੇ ਹੀ ਥਰਮਲ ਪਲਾਂਟ ਦੇ ਗੋਲ ਚੌਕ ਨੇੜੇ ਨਾਕੇਬੰਦੀ ਕਰਕੇ ਇੱਕ ਦਰਜਨ ਵਾਹਨਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ ਵਿੱਚੋਂ 6 ਟਿੱਪਰ ਅਤੇ ਹੋਰ ਵਾਹਨ ਸ਼ਾਮਲ ਹਨ। -ਪੱਤਰ ਪ੍ਰੇਰਕ
Advertisement
Advertisement