For the best experience, open
https://m.punjabitribuneonline.com
on your mobile browser.
Advertisement

ਦਰਜਨਾਂ ਡਰਾਈਵਰ ਤੇ ਕਲੀਨਰ ‘ਆਪ’ ਵਿੱਚ ਸ਼ਾਮਲ

06:03 AM Mar 25, 2024 IST
ਦਰਜਨਾਂ ਡਰਾਈਵਰ ਤੇ ਕਲੀਨਰ ‘ਆਪ’ ਵਿੱਚ ਸ਼ਾਮਲ
‘ਆਪ’ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਸੁਭਾਸ਼ ਸ਼ਰਮਾ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ, 24 ਮਾਰਚ
ਸਤਨਾਮ ਐਲਸੀਵੀ ਅਪਰੇਟਰ ਯੂਨੀਅਨ ਲਾਲੜੂ ਦੇ ਦਰਜਨਾਂ ਡਰਾਈਵਰ ਤੇ ਕਲੀਨਰਾਂ ਸਣੇ ਕੈਂਟਰ ਮਾਲਕਾਂ ਨੇ ‘ਆਪ’ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਦੀ ਅਗਵਾਈ ਹੇਠ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਨੇ ‘ਆਪ’ ਵਿੱਚ ਸਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸੈਲੀ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰੋਜ਼ਾਨਾਂ ਲੋਕ ‘ਆਪ’ ਵਿੱਚ ਸ਼ਮੂਲੀਅਤ ਕਰ ਰਹੇ ਹਨ। ਸ੍ਰੀ ਸ਼ਰਮਾ ਨੇ ਕਿਹਾ ਕਿ ਸ਼ਾਮਲ ਹੋਏ ਵਿਅਕਤੀਆਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਸ੍ਰੀ ਸ਼ਰਮਾ ਨੇ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਲੜੂ ਖੇਤਰਾਂ ਵਿੱਚ ਜਿੱਥੇ ਵੀ ਪਾਣੀ ਅਤੇ ਸੀਵਰੇਜ ਨਹੀਂ ਪਿਆ ਉੱਥੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਸਹੂਲਤ ਦਿੱਤੀ ਜਾਵੇਗੀ।
ਇਸ ਮੌਕੇ ਵਿਕਰਮ ਮਹਿਤਾ, ਕਰਨੈਲ ਸਿੰਘ, ਪੰਕਜ ਰਾਣਾ, ਜਸਵਿੰਦਰ ਸਿੰਘ, ਹਰਜੀਤ ਕੰਵਲ, ਮੁਕੇਸ਼ ਮਹਿਤਾ, ਹਰਦੇਵ ਜੌਲੀ, ਅਮਰਜੀਤ ਸਰਸੀਣੀ, ਬਲਵਿੰਦਰ ਸਿੰਘ ਆਲਮਗੀਰ, ਗੁਰਪਾਲ ਸਿੰਘ ਲੈਹਲੀ, ਕੰਵਰਪਾਲ ਰਾਣਾ ਮਗਰਾ, ਗੋਰਵ ਦੱਪਰ, ਰਾਜਪਾਲ ਭਗਵਾਸੀ, ਨਰਿੰਦਰ ਧੀਮਾਨ ਵੀ ਹਾਜ਼ਰ ਸਨ।

Advertisement

Advertisement
Author Image

sanam grng

View all posts

Advertisement
Advertisement
×