ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਰਜਨਾਂ ਅਕਾਲੀ ਤੇ ਕਾਂਗਰਸੀ ‘ਆਪ’ ਵਿੱਚ ਸ਼ਾਮਲ

07:22 AM May 09, 2024 IST
ਪਿੰਡ ਘਨੌਰ ਕਲਾਂ ’ਚ ‘ਆਪ’ ’ਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਓਂਕਾਰ ਸਿੰਘ ਸਿੱਧੂ। -ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਧੂਰੀ, 8 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਘਨੌਰ ਕਲਾਂ ਤੇ ਮੀਮਸਾ ਵਿੱਚ ਹੋਏ ਭਰਵੇਂ ਚੋਣ ਸਮਾਗਮਾਂ ਦੌਰਾਨ ਦਰਜਨਾਂ ਅਕਾਲੀਆਂ ਤੇ ਕਾਂਗਰਸੀਆਂ ਦੇ ਸਰਗਰਮ ਆਗੂ ਤੇ ਵਰਕਰਾਂ ਨੇ ‘ਆਪ’ ਦੀ ਅਗਵਾਈ ਕਬੂਲ ਕਰਦਿਆਂ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੱਲਣ ਦਾ ਐਲਾਨ ਕੀਤਾ।
ਪਿੰਡ ਮੀਮਸਾ ਅਤੇ ਘਨੌਰ ਕਲਾਂ ’ਚ ‘ਆਪ’ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਘਨੌਰ ਦੀ ਪ੍ਰੇਰਣਾ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਵਾਲੇ ਆਗੂਆਂ ਵਿੱਚ ਮੀਮਸਾ ਨਾਲ ਸਬੰਧਤ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ, ਮੀਤ ਪ੍ਰਧਾਨ ਬਲਜਿੰਦਰ ਸਿੰਘ ਗੋਗੀ, ਜਸਵਿੰਦਰ ਸਿੰਘ ਮੀਮਸਾ, ਜਸਵੀਰ ਖਾਂ, ਕਾਂਗਰਸੀ ਸਰਪੰਚ ਮਨਜੀਤ ਸਿੰਘ ਕੰਧਾਰਗੜ੍ਹ, ਦਵਿੰਦਰ ਸਿੰਘ ਕੰਧਾਰਗੜ੍ਹ, ਹਰਵਿੰਦਰ ਸਿੰਘ ਕੰਧਾਰਗੜ੍ਹ ਸਮੇਤ ਦਰਜਨਾਂ ਆਗੂ ਵਰਕਰਾਂ ਨੇ ‘ਆਪ’ ਦਾ ਪੱਲਾ ਫੜਿਆ। ਇਸੇ ਤਰ੍ਹਾਂ ਘਨੌਰ ਕਲਾਂ ’ਚ ਜਰਨੈਲ ਸਿੰਘ, ਕੁਲਵਿੰਦਰ ਸਿੰਘ ਫੌਜੀ, ਭੋਲਾ ਸਿੰਘ, ਜੱਗ ਸਿੰਘ ਸਣੇ ਕਈ ਆਗੂਆਂ ਨੇ ਕਾਂਗਰਸ ਨੂੰ ਅਲਵਿਦਾ ਆਖਿਆ।

Advertisement

Advertisement
Advertisement