For the best experience, open
https://m.punjabitribuneonline.com
on your mobile browser.
Advertisement

ਦਾਜ ਦੇ ਮਾਮਲੇ: ਪੁਲੀਸ ਵੱਲੋਂ ਤਿੰਨ ਔਰਤਾਂ ਸਣੇ 9 ਜਣਿਆਂ ਖ਼ਿਲਾਫ਼ ਕੇਸ ਦਰਜ

07:52 AM Jul 07, 2023 IST
ਦਾਜ ਦੇ ਮਾਮਲੇ  ਪੁਲੀਸ ਵੱਲੋਂ ਤਿੰਨ ਔਰਤਾਂ ਸਣੇ 9 ਜਣਿਆਂ ਖ਼ਿਲਾਫ਼ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜੁਲਾਈ
ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਦਾਜ ਮੰਗਣ ਦੇ ਦੋਸ਼ ਤਹਿਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਗਲੀ ਨੰਬਰ 124 ਦਸ਼ਮੇਸ਼ ਨਗਰ ਗਿੱਲ ਚੌਕ ਵਾਸੀ ਬਲਪ੍ਰੀਤ ਕੌਰ ਪੁੱਤਰੀ ਰਾਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਸ਼ਾਦੀ ਸ਼ਹੀਦ ਭਗਤ ਸਿੰਘ ਨਗਰ‌ ਵਾਸੀ ਮਨਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਨਾਲ 24 ਅਪਰੈਲ 2022 ਨੂੰ ਹੋਈ ਸੀ। ਸ਼ਾਦੀ ਤੋਂ ਕੁੱਝ ਚਿਰ ਬਾਅਦ ਹੀ ਉਹ ਅਤੇ ਉਸ ਦੀ ਮਾਤਾ ਉਸ ਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਦਾਜ ਵੀ ਕਬਜ਼ੇ ਵਿਚ ਰੱਖ ਲਿਆ। ਥਾਣੇਦਾਰ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਨਪ੍ਰੀਤ ਸਿੰਘ ਅਤੇ ਉਸਦੀ ਮਾਤਾ ਪਰਮਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਮਾਡਲ ਟਾਊਨ ਐਕਸਟੈਂਸ਼ਨ ਬਲੋਕ ਡੀ ਵਾਸੀ ਹਰਨੀਤ ਕਲਸੀ ਪੁੱਤਰੀ ਹਰਮਿੰਦਰ ਸਿੰਘ ਮਣਕੂ ਨੇ ਦੱਸਿਆ ਹੈ ਕਿ ਉਸਦੀ ਸ਼ਾਦੀ ਨਵਜੋਤ ਸਿੰਘ ਨਾਲ ਸਾਲ 2014 ਵਿੱਚ ਹੋਈ ਸੀ। ਸ਼ਾਦੀ ਤੋਂ ਕੁੱਝ ਚਿਰ ਬਾਅਦ ਹੀ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਹੋਰ ਦਾਜ ਲਿਅਉਣ ਲਈ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਉਸਦੇ ਸਹੁਰੇ ਸਵਿੰਦਰ ਸਿੰਘ ਕਲਸੀ ਨੇ ਦਾਰੂ ਪੀ ਕੇ ਉਸ ਨਾਲ ਬਦਸਲੂਕੀ ਕੀਤੀ। ਉਹ ਜਦੋਂ ਘਰ ਵਿੱਚ ਇਕੱਲੀ ਸੀ ਤਾਂ ਉਸਦੇ ਦਿਓਰ ਅਮਨਜੋਤ ਸਿੰਘ ਨੇ ਉਹ ਨਾਲ ਗਲਤ ਹਰਕਤਾਂ ਕੀਤੀਆਂ ਤੇ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨਵਜੋਤ ਕਲਸੀ, ਸਵਿੰਦਰ ਸਿੰਘ ਕਲਸੀ, ਰਵਿੰਦਰ ਕੌਰ ਅਤੇ ਅਮਨਜੋਤ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਤੀਜੇ ਮਾਮਲੇ ਵਿੱਚ ਥਾਣਾ ਵਿਮੈਨ ਦੀ ਪੁਲੀਸ ਨੂੰ ਹਰਮਨਪ੍ਰੀਤ ਕੌਰ ਦੇ ਪਿਤਾ ਕਮਲਜੀਤ ਸਿੰਘ ਵਾਸੀ ਦੁੱਗਰੀ ਦੀ ਸ਼ਿਕਾਇਤ ’ਤੇ ਦਾਜ ਦੇ ਮਾਮਲੇ ’ਚ ਅਮਨਦੀਪ ਸਿੰਘ ਘੋਤੜਾ, ਪਿਤਾ ਅਵਤਾਰ ਸਿੰਘ ਘੋਤੜਾ ਅਤੇ ਮਾਤਾ ਮਨਜੀਤ ਕੌਰ ਘੋਤੜਾ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Advertisement
Tags :
Author Image

joginder kumar

View all posts

Advertisement