ਦਾਜ ਦਾ ਕੇਸ ਦਰਜ
08:27 AM Nov 14, 2023 IST
ਪੱਤਰ ਪ੍ਰੇਰਕ
ਲਹਿਰਾਗਾਗਾ, 13 ਨਵੰਬਰ
ਨੇੜਲੇ ਪਿੰਡ ਸੰਗਤੀਵਾਲਾ ਦੀ ਧੀ ਨੂੰ ਸਹੁਰੇ ਪਰਿਵਾਰ ਵੱਲੋਂ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।
ਗੁਰਵੀਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਕੌਹਰੀਆਂ ਹਾਲ ਨਾਹਰ ਸਿੰਘ ਵਾਸੀ ਪਿੰਡ ਸੰਗਤੀਵਾਲਾ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਸ਼ਾਦੀ 30 ਨਵੰਬਰ 2022 ਨੂੰ ਕੁਲਦੀਪ ਸਿੰਘ ਨਾਲ ਹੋਈ ਸੀ ਅਤੇ ਸ਼ਾਦੀ ਤੋਂ ਮਹੀਨੇ ਮਗਰੋਂ ਦਾਜ ਦਹੇਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਦਾਜ ਨਾ ਲਿਆ ਕੇ ਦੇਣ ’ਤੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਧੱਕੇ ਨਾਲ ਘਰੋਂ ਕੱਢ ਦਿੱਤਾ।
ਪੁਲੀਸ ਨੇ ਉਚ ਅਧਿਕਾਰੀ ਦੀ ਹਦਾਇਤ ’ਤੇ ਸਹੁਰੇ ਪਰਿਵਾਰ ਦੇ ਪਤੀ ਕੁਲਦੀਪ ਸਿੰਘ, ਸਹੁਰੇ ਗੁਰਪਾਲ ਸਿੰਘ ਤੇ ਸੱਸ ਜਸਵਿੰਦਰ ਕੌਰ ਵਾਸੀਆਨ ਕੋਹਰੀਆ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement