For the best experience, open
https://m.punjabitribuneonline.com
on your mobile browser.
Advertisement

ਡੋਵਾਲ ਤੇ ਸੁਲੀਵਨ ਵੱਲੋਂ ਦੁਵੱਲੇ ਮਸਲਿਆਂ ਬਾਰੇ ਚਰਚਾ

08:02 AM Jun 18, 2024 IST
ਡੋਵਾਲ ਤੇ ਸੁਲੀਵਨ ਵੱਲੋਂ ਦੁਵੱਲੇ ਮਸਲਿਆਂ ਬਾਰੇ ਚਰਚਾ
ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਮਰੀਕਾ ਦੇ ਆਪਣੇ ਹਮਰੁਤਬਾ ਜੇਕ ਸੁਲੀਵਨ ਨਾਲ ਹੱਥ ਮਿਲਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਜੂਨ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਜੇਕ ਸੁਲੀਵਨ ਨਾਲ ਦੁਵੱਲੇ ਰੱਖਿਆ ਸਮਝੌਤਿਆਂ ਤੇ ਖੇਤਰੀ ਸੁਰੱਖਿਆ ਸਮੇਤ ਕਈ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਮੁੱਖ ਤੌਰ ’ਤੇ ਵੱਕਾਰੀ ‘ਮਹੱਤਵਪੂਰਨ ਤੇ ਉੱਭਰਦੀਆਂ ਤਕਨੀਕਾਂ ’ਤੇ ਭਾਰਤ-ਅਮਰੀਕਾ ਦੀ ਪਹਿਲ’ (ਆਈਸੀਈਟੀ) ਨੂੰ ਅਮਲ ’ਚ ਲਿਆਉਣ ’ਤੇ ਧਿਆਨ ਕੇਂਦਰਿਤ ਕੀਤਾ।
ਸੁਲੀਵਨ 18 ਜੂਨ ਤੱਕ ਨਵੀਂ ਦਿੱਲੀ ਦੀ ਅਧਿਕਾਰਤ ਯਾਤਰਾ ’ਤੇ ਹਨ। ਉਨ੍ਹਾਂ ਨਾਲ ਸੀਨੀਅਰ ਅਮਰੀਕੀ ਅਧਿਕਾਰੀਆਂ ਤੇ ਉਦਯੋਗਪਤੀਆਂ ਦਾ ਵਫ਼ਦ ਵੀ ਆਇਆ ਹੈ। ਮੋਦੀ ਸਰਕਾਰ ਵੱਲੋਂ ਤੀਜੀ ਵਾਰ ਸੱਤਾ ’ਚ ਆਉਣ ਤੋਂ ਬਾਅਦ ਬਾਈਡਨ ਪ੍ਰਸ਼ਾਸਨ ਦੇ ਕਿਸੇ ਸੀਨੀਅਰ ਅਧਿਕਾਰੀ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਐੱਨਐੱਸਏਜ਼ ਨੇ ਪੱਛਮੀ ਏਸ਼ੀਆ ’ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤ-ਮੱਧ ਪੂਰਬ ਯੂਰਪ ਆਰਥਿਕ ਗਲਿਆਰੇ ਬਾਰੇ ਵੀ ਵਿਚਾਰ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਰਮਿਆਨ ਇਟਲੀ ’ਚ ਜੀ7 ਸਿਖਰ ਸੰਮੇਲਨ ਦੌਰਾਨ ਹੋਈ ਸੰਖੇਪ ਮਿਲਣੀ ਤੋਂ ਬਾਅਦ ਸੁਲੀਵਨ ਵੱਲੋਂ ਭਾਰਤ ਯਾਤਰਾ ਕੀਤੀ ਜਾ ਰਹੀ ਹੈ। ਬਾਇਡਨ ਪ੍ਰਸ਼ਾਸਨ ਦੇ ਇਸ ਸੀਨੀਅਰ ਅਧਿਕਾਰੀ ਵੱਲੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਗਈ। ਉਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ।
ਜੈਸ਼ੰਕਰ ਨੇ ਐਕਸ ’ਤੇ ਲਿਖਿਆ, ‘ਅਮਰੀਕਾ ਦੇ ਐੱਨਐੱਸਏ ਜੇਕ ਸੁਲੀਵਨ ਦਾ ਅੱਜ ਸਵੇਰੇ ਨਵੀਂ ਦਿੱਲੀ ’ਚ ਸਵਾਗਤ ਕਰਕੇ ਖੁਸ਼ ਹਾਂ। ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੱਡੇ ਪੱਧਰ ’ਤੇ ਚਰਚਾ ਕੀਤੀ।’ ਉਨ੍ਹਾਂ ਕਿਹਾ, ‘ਮੈਨੂੰ ਭਰੋਸਾ ਹੈ ਕਿ ਭਾਰਤ-ਅਮਰੀਕੀ ਰਣਨੀਤਕ ਭਾਈਵਾਲੀ ਸਾਡੇ ਨਵੇਂ ਕਾਰਜਕਾਲ ਦੌਰਾਨ ਮਜ਼ਬੂਤੀ ਨਾਲ ਵਧਦੀ ਰਹੇਗੀ।’ -ਪੀਟੀਆਈ

Advertisement

Advertisement
Author Image

Advertisement
Advertisement
×