ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋਰਾਹਾ ਦੀ ਨਹਿਰ ਟੁੱਟੀ; ਫੌਜੀ ਖੇਤਰ ਵਿੱਚ ਪਾਣੀ ਵੜਿਆ

07:29 AM Jul 11, 2023 IST
ਦੋਰਾਹਾ ਨਹਿਰ ’ਚ ਪਾਡ਼ ਪੈਣ ਉਪਰੰਤ ਬੰਨ੍ਹ ਮਾਰਦੇ ਹੋਏ ਮੁਲਾਜ਼ਮ ਤੇ ਹੋਰ ਲੋਕ।

ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 10 ਜੁਲਾਈ
ਪਿਛਲੇ ਕਈ ਦਨਿਾਂ ਤੋਂ ਪੈ ਰਹੀ ਭਾਰੀ ਬਾਰਿਸ਼ ਤੇ ਨਹਿਰਾਂ ਵਿਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਜਿੱਥੇ ਦੋਰਾਹਾ ਦੇ ਬਜ਼ਾਰਾਂ, ਗਲੀਆਂ ਵਿਚ ਪਾਣੀ ਭਰ ਗਿਆ ਹੈ, ਉੱਥੇ ਅੱਜ ਵੱਡੇ ਤੜਕੇ ਇਥੇ ਬਣੇ ਪੁਲ ਦੇ ਨਾਲ ਲੱਗਦੇ ਇਲਾਕੇ ਵਿਚ ਨਹਿਰ ਵਿਚ ਅਚਾਨਕ ਪਾੜ ਪੈ ਗਿਆ। ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਸਵੇਰੇ ਕਰੀਬ 4 ਵਜੇ ਸੈਰ ਕਰਦਿਆਂ ਇਥੋਂ ਲੰਘ ਰਹੇ ਵਿਅਕਤੀ ਦੀ ਨਜ਼ਰ ਪਈ, ਉਸ ਨੇ ਤੁਰੰਤ ਦੋਰਾਹਾ ਨਗਰ ਕੌਂਸਲ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪਤਾ ਲੱਗਦੇ ਹੀ ਕਰੀਬ 5 ਵਜੇ ਨਗਰ ਕੌਂਸਲ ਦੋਰਾਹਾ ਦੇ ਅਧਿਕਾਰੀ ਪੁੱਜਣੇ ਸ਼ੁਰੂ ਹੋ ਗਏ। ਬੰਨ੍ਹ ਟੁੱਟਣ ਨਾਲ ਨਹਿਰ ਦੇ ਨਾਲ ਲੱਗਦੇ ਮਿਲਟਰੀ ਟੇ੍ਨਿੰਗ ਕੈਂਪ ਅਤੇ ਦੋਰਾਹਾ ਦੇ ਵਾਰਡ ਨੰਬਰ-10 ਤੇ 11 ਵਿਚ ਪਾਣੀ ਤੇਜ਼ੀ ਨਾਲ ਵੜਣਾ ਸ਼ੁਰੂ ਹੋ ਗਿਆ। ਇਸੇ ਦੌਰਾਨ ਫੌਜੀ ਜਵਾਨ ਵੀ ਵੱਡੀ ਗਿਣਤੀ ਵਿਚ ਪੁੱਜ ਗਏ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਤੇ ਹੋਰ ਲੋਕਾਂ ਨੇ ਬੜੀ ਹਿੰਮਤ ਨਾਲ ਸੈਂਕੜੇ ਬੋਰੀਆਂ ਮਿੱਟੀ ਤੇ ਰੇਤੇ ਦੀਆਂ ਭਰ ਕੇ ਬੰਨ੍ਹ ਮਾਰਨਾ ਸ਼ੁਰੁੂ ਕਰ ਦਿੱਤਾ। ਇਸ ਮੌਕੇ ਐਸ.ਡੀ.ਐਮ ਜਸਲੀਨ ਕੌਰ ਭੁੱਲਰ, ਤਹਿਸੀਲਦਾਰ, ਨਗਰ ਕੌਂਸਲ ਪ੍ਰਧਾਨ, ਪੁਲੀਸ ਦੇ ਉੱਚ ਅਧਿਕਾਰੀ ਵੀ ਪੁੱਜੇ। ਕਈ ਪਿੰਡਾਂ ਦੇ ਲੋਕ ਮਿੱਟੀ, ਰੇਤੇ ਦੀਆਂ ਟਰਾਲੀਆਂ ਲੈ ਕੇ ਪੁੱਜੇ ਅਤੇ ਰਾਹਤ ਕੰਮਾਂ ਵਿਚ ਜੁੱਟ ਗਏ। ਇਹ ਪਾੜ ਅਜੇ 40-45 ਫੁੱਟ ਦਾ ਹੀ ਪਿਆ ਸੀ ਜੇਕਰ ਸਮੇਂ ਸਿਰ ਨਾ ਦੇਖਿਆ ਜਾਂ ਸੰਭਾਲਿਆ ਜਾਂਦਾ ਤਾਂ 300 ਫੁੱਟ ਤੋਂ ਵਧੇਰੇ ਪਾੜ ਪੈਣ ਦਾ ਖਤਰਾ ਸੀ, ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਸੀ। ਲੋਕਾਂ ਵੱਲੋਂ ਕਰੀਬ 400 ਫੁੱਟ ਤੱਕ ਬੰਨ੍ਹ ਲਾਇਆ ਗਿਆ ਹੈ ਅਤੇ ਇਥੇ ਬਾਬਾ ਬੇਰੀ ਸਾਹਿਬ ਕੋਲ ਵੀ ਨਹਿਰੀ ਪਾਣੀ ਰਿਸਣਾ ਸ਼ੁਰੂ ਹੋ ਗਿਆ ਸੀ ਜਿਸ ਨੂੰ ਸੰਭਾਲਣ ਲਈ ਰਾਹਤ ਕਾਰਜ ਆਰੰਭ ਕੀਤੇ ਗਏ ਹਨ।

Advertisement

Advertisement
Tags :
ਖੇਤਰਟੁੱਟੀ,ਦੋਰਾਹਾਨਹਿਰਪਾਣੀ:ਫੌਜੀਵੜਿਆ;ਵਿੱਚ