For the best experience, open
https://m.punjabitribuneonline.com
on your mobile browser.
Advertisement

ਗੋਆ ਕੌਮੀ ਖੇਡਾਂ ਵਿੱਚ 20 ਖਿਡਾਰੀਆਂ ਦੇ ਡੋਪ ਟੈਸਟ ਪਾਜ਼ੇਟਿਵ

08:06 AM Dec 30, 2023 IST
ਗੋਆ ਕੌਮੀ ਖੇਡਾਂ ਵਿੱਚ 20 ਖਿਡਾਰੀਆਂ ਦੇ ਡੋਪ ਟੈਸਟ ਪਾਜ਼ੇਟਿਵ
Advertisement

ਨਵੀਂ ਦਿੱਲੀ, 29 ਦਸੰਬਰ
ਗੋਆ ਵਿੱਚ ਅਕਤੂਬਰ-ਨਵੰਬਰ ਵਿੱਚ ਹੋਈਆਂ ਕੌਮੀ ਖੇਡਾਂ ਦੌਰਾਨ ਕਰਵਾਏ ਗਏ ਡੋਪ ਟੈਸਟਾਂ ਵਿੱਚ ਵੱਖ-ਵੱਖ ਖੇਡਾਂ ਦੇ 20 ਤੋਂ ਵੱਧ ਅਥਲੀਟ ਪਾਜ਼ੇਟਿਵ ਆਏ ਹਨ। ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਨੇ ਇਨ੍ਹਾਂ 20 ’ਚੋਂ ਬਹੁਤਿਆਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ’ਚੋਂ ਕਈ ਖਿਡਾਰੀ ਤਗਮੇ ਜਿੱਤ ਚੁੱਕੇ ਹਨ। ਸੂਤਰਾਂ ਅਨੁਸਾਰ ਪਾਜ਼ੇਟਿਵ ਆਏ ਖਿਡਾਰੀਆਂ ਵਿੱਚ ਨੌਂ ਅਥਲੀਟ ਅਤੇ ਸੱਤ ਵੇਟਲਿਫਟਰ ਹਨ। ਇਨ੍ਹਾਂ ’ਚੋਂ ਵੱਡਾ ਨਾਮ ਵੇਟਲਿਫਟਰ ਵੰਦਨਾ ਗੁਪਤਾ ਹੈ, ਜੋ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਕਾਂਸੇ ਦਾ ਤਗਮਾ ਜਿੱਤ ਚੁੱਕੀ ਹੈ। ਉਸ ਨੇ ਗੋਆ ਵਿੱਚ 76 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ। -ਪੀਟੀਆਈ

Advertisement

Advertisement
Author Image

Advertisement
Advertisement
×