ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡੋਰ ਕਾਰਨ ਸੈਂਕੜੇ ਪੰਛੀ ਜ਼ਖ਼ਮੀ

07:37 AM Aug 19, 2020 IST

ਪੱਤਰ ਪੇ੍ਰਕ
ਨਵੀਂ ਦਿੱਲੀ, 18 ਅਗਸਤ

Advertisement

ਦਿੱਲੀ ਵਿਖੇ ਬੀਤੇ ਦਿਨੀਂ ਪਤੰਗਬਾਜ਼ੀ ਦੇ ਚੱਲੇ ਦੌਰ ਦੌਰਾਨ ਕੌਮੀ ਰਾਜਧਾਨੀ ਦਿੱਲੀ ਦੇ ਪੰਛੀ ਖ਼ਾਸ ਕਰ ਕੇ ਕਬਤੂਰ ਗੁੱਡੀਆਂ ਦੀ ਡੋਰ ਕਾਰਨ ਜ਼ਖ਼ਮੀ ਹੋਏ ਹਨ। ਅਜਿਹੇ ਪੰਛੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਮੁਤਾਬਕ ਹਰ ਸੀਜ਼ਨ ਦੌਰਾਨ ਹੀ 15 ਅਗਸਤ ਦੇ ਆਸ-ਪਾਸ ਕਰੀਬ ਦੋ ਹਜ਼ਾਰ ਪੰਛੀ ਡੋਰਾਂ ਵਿੱਚ ਫਸ ਕੇ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਚਾਂਦਨੀ ਚੌਕ ਵਿਖੇ ਪੰਛੀਆਂ ਦੇ ਪੁਰਾਣੇ ਹਸਪਤਾਲ ਵਿੱਚ 1500 ਤੋਂ ਵੱਧ ਅਜਿਹੇ ਪੰਛੀਆਂ ਦਾ ਇਲਾਜ ਕੀਤਾ ਗਿਆ ਜੋ ਆਜ਼ਾਦੀ ਦਿਹਾੜੇ ਨੇੜੇ ਡੋਰ ਵਿੱਚ ਫਸ ਕੇ ਜ਼ਖ਼ਮੀ ਹੋਏ ਹਨ।

ਪੁਰਾਣੀ ਦਿੱਲੀ ਅੰਦਰ ਆਜ਼ਾਦੀ ਦਿਵਸ ਦੇ ਨੇੜੇ ਜੰਮ ਕੇ ਪਤੰਗਬਾਜ਼ੀ ਮੁਕਾਬਲੇ ਹੁੰਦੇ ਹਨ ਤੇ ਰਵਾਇਤੀ ਪਤੰਗਬਾਜ਼ ਹਿੱਸਾ ਲੈਂਦੇ ਹਨ। ਚਾਂਦਨੀ ਚੌਕ ਦੇ ਉਕਤ ਹਸਪਤਾਲ ਦੇ ਮੈਨੇਜਰ ਸੁਨੀਲ ਜੈਨ ਮੁਤਾਬਕ 1 ਅਗਸਤ ਤੋਂ 17 ਅਗਸਤ ਦੌਰਾਨ 1500 ਦੇ ਕਰੀਬ ਪੰਛੀ ਡੋਰ ਕਾਰਨ ਜ਼ਖ਼ਮੀ ਹੋਣ ਕਰਕੇ ਉੱਥੇ ਲਿਆਂਦੇ ਗਏ ਹਨ ਹਾਲਾਂ ਕਿ ਬੀਤੇ ਸਾਲ ਕਰੀਬ 700 ਜ਼ਖ਼ਮੀ ਪੰਛੀ ਇੱਥੇ ਪੁੱਜੇ ਸਨ। 500 ਤੋਂ ਵੱਧ ਪੰਛੀ ਡੋਰ ਕਾਰਨ ਜ਼ਖ਼ਮੀ ਹੋਣ ਕਰ ਕੇ ਸੰਜੇ ਗਾਂਧੀ ਪਸ਼ੂ ਸਾਂਭ ਕੇਂਦਰ ਵਿਖੇ ਵੀ ਭੇਜੇ ਗਏ। ਇਨ੍ਹਾਂ ਜ਼ਖ਼ਮੀਆਂ ਵਿੱਚੋਂ ਕਈ ਮਰ ਗਏ ਤੇ ਕਈ ਜੀਣ ਲਈ ਸ਼ੰਘਰਸ ਕਰ ਰਹੇ ਹਨ।

Advertisement

ਉਧਰ ਦਿੱਲੀ ਪੁਲੀਸ ਵੱਲੋਂ ਪੁਰਾਣੀ ਦਿੱਲੀ ਦੇ ਬਾਜ਼ਾਰ ਵਿੱਚ ਛਾਪੇ ਮਾਰ ਕੇ 15-20 ਦੁਕਾਨਾਂ ਦੀ ਜਾਂਚ ਕੀਤੀ ਗਈ ਸੀ ਤੇ ਕਰੀਬ ਅੱਧੀ ਦਰਜਨ ਲੋਕਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਫਿਰ ਵੀ ਦਿੱਲੀ ਵਿੱਚ ਡੋਰ ਦੀ ਵਿਕਰੀ ਚੋਰੀ ਛੁਪੇ ਜਾਰੀ ਰਹੀ। 

Advertisement
Tags :
ਸੈਂਕੜੇਕਾਰਨਜ਼ਖ਼ਮੀਪੰਛੀ