For the best experience, open
https://m.punjabitribuneonline.com
on your mobile browser.
Advertisement

ਦੂਰਦਰਸ਼ਨ ਨਿਊਜ਼ ਦੇ ਲੋਗੋ ਦਾ ਰੰਗ ਬਦਲਿਆ

07:09 AM Apr 22, 2024 IST
ਦੂਰਦਰਸ਼ਨ ਨਿਊਜ਼ ਦੇ ਲੋਗੋ ਦਾ ਰੰਗ ਬਦਲਿਆ
Advertisement

ਨਵੀਂ ਦਿੱਲੀ, 21 ਅਪਰੈਲ
ਜਨ ਪ੍ਰਸਾਰਣ ਸੇਵਾ ਦੂਰਦਰਸ਼ਨ ਨਿਊਜ਼ ਨੇ ਆਪਣਾ ਲੋਗੋ ਲਾਲ ਤੋਂ ਭਗਵੇਂ ਰੰਗ ’ਚ ਬਦਲ ਦਿੱਤਾ ਹੈ। ਵਿਰੋਧੀ ਧਿਰ ਨੇ ਇਸ ਫ਼ੈਸਲੇ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ‘ਭਾਜਪਾ ਪੱਖੀ’ ਹੋ ਗਿਆ ਹੈ। ਡੀਡੀ ਨਿਊਜ਼ ਨੇ ਪਿਛਲੇ ਹਫ਼ਤੇ ਨਵੀਂ ਦਿਖ ਪ੍ਰਦਾਨ ਕਰਦਿਆਂ ਲੋਗੋ ਲਾਲ ਤੋਂ ਭਗਵੇਂ ਰੰਗ ’ਚ ਬਦਲ ਦਿੱਤਾ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਚੋਣਾਂ ਦੌਰਾਨ ਦੂਰਦਰਸ਼ਨ ਦੇ ਭਗਵੇਂਕਰਨ ਦੀ ਕੋਸ਼ਿਸ਼ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮਮਤਾ ’ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ਦਾ ਭਗਵੇਂ ਪ੍ਰਤੀ ਪਿਆਰ ਸਭ ਜਾਣਦੇ ਹਨ। ਭਾਜਪਾ ਨੇ ਇਸ ਬਦਲਾਅ ਨੂੰ ਘਰ ਵਾਪਸੀ ਦੱਸਿਆ ਅਤੇ ਕਿਹਾ ਕਿ 1982 ’ਚ ਵੀ ਇਸੇ ਰੰਗ ਦੇ ਲੋਗੋ ਦਾ ਪ੍ਰੀਖਣ ਕੀਤਾ ਗਿਆ ਸੀ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਪਹਿਲਾਂ ਇਸ ਨੂੰ ਨੀਲਾ ਰੰਗ ਕਿਸ ਨੇ ਦਿੱਤਾ ਸੀ, ਇਸ ਦੀ ਪੜਤਾਲ ਹੋਣੀ ਚਾਹੀਦੀ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement