ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਵਿੰਦਰ ਕੌਰ ਮਾਂਹਪੁਰ ਵੱਲੋਂ ਘਰ ਘਰ ਚੋਣ ਪ੍ਰਚਾਰ

11:55 AM Oct 14, 2024 IST
ਰਾਜਵਿੰਦਰ ਕੌਰ ਮਾਂਹਪੁਰ ਵੋਟਰਾਂ ਨਾਲ ਤਾਲਮੇਲ ਕਰਦੇ ਹੋਏ। -ਫੋਟੋ: ਜੱਗੀ

ਪੱਤਰ ਪ੍ਰੇਰਕ
ਪਾਇਲ, 13 ਅਕਤੂਬਰ
ਹਲਕਾ ਪਾਇਲ ਦੇ ਅਖੀਰਲੇ ਪਿੰਡ ਮਾਂਹਪੁਰ ਵਿੱਚ ਰਾਜਵਿੰਦਰ ਕੌਰ ਨੇ ਅੱਜ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ। ਸੀਡੀਪੀਓ ਦਫ਼ਤਰ ਮਾਲੇਰਕੋਟਲਾ ਦੇ ਸੇਵਾ ਮੁਕਤ ਸੁਪਰਵਾਈਜ਼ਰ ਰਾਜਵਿੰਦਰ ਕੌਰ ਮਾਂਹਪੁਰ ਪਤਨੀ ਨੰਬਰਦਾਰ ਸ਼ਮਸ਼ੇਰ ਸਿੰਘ ਫੌਜੀ ਨੇ ਦੱਸਿਆ ਕਿ ਪਿੰਡ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਨਮੂਨੇ ਦਾ ਪਿੰਡ ਬਣਾਉਣਾ ਹੀ ਉਨ੍ਹਾਂ ਦਾ ਸੁਪਨਾ ਹੈ। ਉਹ ਪਿੰਡ ਵਾਸੀਆਂ ਦੀ ਭਲਾਈ ਲਈ ਪੂਰੇ ਜੀਅ ਜਾਨ ਨਾਲ ਕੰਮ ਕਰਨਗੇ ਅਤੇ ਜਿੱਤਣ ਤੋਂ ਬਾਅਦ ਉਨ੍ਹਾਂ ਵੱਲੋਂ ਪਿੰਡ ਦੀ ਹਰ ਲੋੜਵੰਦ ਲੜਕੀ ਦੇ ਵਿਆਹ ਮੌਕੇ ਇਕਵੰਜਾ ਸੋ ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ ਤੇ ਪਿੰਡ ’ਚ ਖੇਡ ਪਾਰਕ, ਸਟੇਡੀਅਮ, ਲਾਇਬ੍ਰੇਰੀ, ਲਾਇਟਾਂ, ਗਲੀਆਂ, ਨਾਲੀਆਂ, ਕਮਿਊਨਿਟੀ ਸੈਂਟਰ ਸਮੇਤ ਪਿੰਡ ਦੀਆਂ ਸਾਰੀਆਂ ਮੰਗਾਂ ਤੇ ਲੋੜਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਐੱਸਸੀ ਭਾਈਚਾਰੇ ਦੇ ਵੱਡੇ ਵਡੇਰਿਆਂ ਦਾ ਅਸਥਾਨ ਬਣਾਇਆ ਜਾਵੇਗਾ। ਇਸ ਦੌਰਾਨ ਵਾਰਡ ਨੰਬਰ ਇੱਕ ਤੋਂ ਉਮੀਦਵਾਰ ਪੰਚ ਕੁਲਦੀਪ ਕੌਰ ਪਤਨੀ ਜੀਤ ਸਿੰਘ, ਵਾਰਡ ਤੋਂ ਤਿੰਨ ਤੋਂ ਪੰਚ ਹਰਪ੍ਰੀਤ ਸਿੰਘ ਹਾਜ਼ਰ ਸਨ।

Advertisement

Advertisement