For the best experience, open
https://m.punjabitribuneonline.com
on your mobile browser.
Advertisement

‘ਆਪ’ ਆਗੂਆਂ ਵੱਲੋਂ ਟੀਨੂੰ ਦੇ ਹੱਕ ’ਚ ਡੋਰ-ਟੂ-ਡੋਰ ਪ੍ਰਚਾਰ

07:01 AM May 18, 2024 IST
‘ਆਪ’ ਆਗੂਆਂ ਵੱਲੋਂ ਟੀਨੂੰ ਦੇ ਹੱਕ ’ਚ ਡੋਰ ਟੂ ਡੋਰ ਪ੍ਰਚਾਰ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 17 ਮਈ
ਸ਼ਾਹਕੋਟ ਦੇ ‘ਆਪ’ ਸਮੂਹ ਆਗੂਆਂ ਨੇ ਅੱਜ ਇਕਜੁੱਟ ਹੋ ਕੇ ਲੋਕ ਸਭਾ ਹਲਕਾ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿਚ ਸਥਾਨਕ ਕਸਬੇ ਵਿਚ ਡੂਰ-ਟੂ-ਡੋਰ ਚੋਣ ਪ੍ਰਚਾਰ ਕੀਤਾ। ‘ਆਪ’ ਦੇ ਆਗੂ ਤੇ ਵਾਲੰਟੀਅਰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਵੋਟਰਾਂ ਨੂੰ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦੱਸ ਕੇ ਟੀਨੂੰ ਨੂੰ ਵੋਟ ਪਾਉਣ ਦਾ ਸੱਦਾ ਦੇ ਰਹੇ ਸਨ। ‘ਆਪ’ ਦੇ ਸ਼ਾਹਕੋਟ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਨੇ ਕਿਹਾ ਕਿ ਪਾਰਟੀ ਦੇ ਸਮੂਹ ਆਗੂਆਂ ਨੇ ਆਪੋ-ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਟੀਨੂੰ ਨੂੰ ਜਿਤਾਉਣ ਅਤੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨ ਲਈ ਇਕਜੁੱਟਤਾ ਨਾਲ ਚੋਣ ਮੁਹਿੰਮ ਨੂੰ ਚਲਾਉਣ ਦੀ ਵਚਨਬਦਤਾ ਦੁਹਰਾਈ ਹੈ। ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ ਨੇ ਚੋਣ ਮੁਹਿੰਮ ਨੇ ਦਰਸਾ ਦਿਤਾ ਹੈ ਕਿ ਟੀਨੂੰ ਦੀ ਜਿੱਤ ਪੱਕੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×