ਭਾਜਪਾ ਉਮੀਦਵਾਰ ਅਰੋੜਾ ਵੱਲੋਂ ਘਰ-ਘਰ ਪ੍ਰਚਾਰ
09:15 AM Sep 22, 2024 IST
ਪੱਤਰ ਪ੍ਰੇਰਕ
ਯਮੁਨਾਨਗਰ, 21 ਸਤੰਬਰ
ਭਾਜਪਾ ਉਮੀਦਵਾਰ ਘਣਸ਼ਿਆਮ ਦਾਸ ਅਰੋੜਾ ਨੇ ਅੱਜ ਪਿਆਰਾ ਚੌਕ ਤੋਂ ਸਟੇਸ਼ਨ ਤੱਕ ਡੋਰ ਟੂ ਡੋਰ ਜਨ ਸੰਪਰਕ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦਾ ਵਿਕਾਸ ਕਰਨ ਲਈ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਅਤੇ ਸੂਬੇ ਵਿੱਚ ਬਿਨਾਂ ਰੁਕੇ ਵਿਕਾਸ ਕਾਰਜ ਕਰਵਾਏ ਹਨ ਅਤੇ ਇਹ ਕਾਰਜ ਲਗਾਤਾਰ ਜਾਰੀ ਰਹਿਣਗੇ । ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਅਤੇ ਸੂਬੇ ਵਿੱਚ ਇੱਕੋ ਵੇਲੇ ਚੋਣਾਂ ਕਰਵਾਉਣ ਦੇ ਹੱਕ ਵਿੱਚ ਹੈ ਤਾਂ ਜੋ ਚੋਣਾਂ ਕਾਰਨ ਵਾਰ-ਵਾਰ ਲਾਏ ਜਾ ਰਹੇ ਚੋਣ ਜ਼ਾਬਤੇ ਕਾਰਨ ਵਿਕਾਸ ਕਾਰਜਾਂ ਵਿੱਚ ਕੋਈ ਅੜਚਣ ਨਾ ਪੈਦਾ ਹੋਵੇ ਪਰ ਵਿਰੋਧੀ ਧਿਰ ਦੇਸ਼ ਦੇ ਵਿਕਾਸ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਇਸ ਮੌਕੇ ਲੋਕਾਂ ਨੇ ਭਾਜਪਾ ਉਮੀਦਵਾਰ ਦਾ ਸਨਮਾਨ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਸੀਨੀਅਰ ਡਿਪਟੀ ਮੇਅਰ ਪਵਨ ਬਿੱਟੂ, ਨਿਤਿਨ ਕਪੂਰ, ਸੰਗੀਤਾ ਸਿੰਘਲ ਹਾਜ਼ਰ ਸਨ ।
Advertisement
Advertisement