ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣ ਡੇਟਾ ਰਾਹੀਂ ਸਿਆਸੀ ਖੇਡਾਂ ਨਾ ਖੇਡੀਆਂ ਜਾਣ: ਕਾਂਗਰਸ

08:02 AM May 02, 2024 IST

ਨਵੀਂ ਦਿੱਲੀ, 1 ਮਈ
ਕਾਂਗਰਸ ਨੇ ਅੱਜ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਟਰਨਆਊਟ ਡੇਟਾ (ਕਿੰਨੇ ਫੀਸਦ ਵੋਟਾਂ ਪਈਆਂ) ਜਾਰੀ ਕਰਨ ਵਿਚ ਬੇਲੋੜੀ ਦੇਰੀ ਨਾਲ ‘ਇਸ ਦਾ ਅਸਲ ਮੰਤਵ ਹੀ ਨਿਸਫ਼ਲ ਹੋ ਗਿਆ ਹੈ।’ ਪਾਰਟੀ ਨੇ ਆਸ ਜਤਾਈ ਕਿ ਅਜਿਹੇ ਅੰਕੜਿਆਂ ਜ਼ਰੀਏ ਸਿਆਸੀ ਖੇਡ ਨਹੀਂ ਖੇਡੀ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਨੇ ਅਖੀਰ ਮੰਗਲਵਾਰ ਦੇਰ ਰਾਤ ਵੋਟਰ ਟਰਨਆਊਟ ਡੇਟਾ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲੇ ਗੇੜ ਦੀਆਂ ਚੋਣਾਂ ਲਈ ਇਹ ਡੇਟਾ 11 ਦਿਨਾਂ ਤੇ ਦੂਜੇ ਗੇੜ ਲਈ ਚਾਰ ਦਿਨਾਂ ਦੀ ਦੇਰੀ ਨਾਲ ਜਾਰੀ ਕੀਤਾ ਗਿਆ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਰਮੇਸ਼ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਈਸੀਆਈ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਦੋ ਮਸਲੇ ਸਾਹਮਣੇ ਆਏ ਹਨ- ਈਸੀਆਈ ਨੇ ਕਿਸੇ ਵੀ ਲੋਕ ਸਭਾ ਹਲਕੇ ਵਿਚ ਸ਼ਾਮਲ ਲੋਕ ਸਭਾ ਤੇ ਅਸੈਂਬਲੀ ਹਲਕਿਆਂ ਦੇ ਰਜਿਸਟਰਡ ਵੋਟਰਾਂ ਦੀ ਗਿਣਤੀ ਟਰਨਆਊਟ ਡੇਟਾ ਦੇ ਨਾਲ ਪ੍ਰਕਾਸ਼ਿਤ ਨਹੀਂ ਕੀਤੀ, ਜੋ ਆਮ ਕਰਕੇ ਕੀਤੀ ਜਾਂਦੀ ਹੈ। ਵੋਟਾਂ ਦੀ ਗਿਣਤੀ ਦੀ ਬ੍ਰੇਕਅੱਪ ਤੇ ਸਿਰਫ ਵੋਟ ਫੀਸਦ ਹੀ ਨਹੀਂ....ਜੋ ਕੇ ਆਮ ਕਰਕੇ ਈਸੀਆਈ ਉਪਲਬਧ ਕਰਵਾਉਂਦਾ ਹੈ...ਅਜੇ ਤੱਕ ਉਪਲਬਧ ਨਹੀਂ।’’ ਕਾਂਗਰਸ ਆਗੂ ਨੇ ਦਲੀਲ ਦਿੱਤੀ ਕਿ ਇਹ ਡੇਟਾ ਜਾਰੀ ਕਰਨ ਦਾ ਮੁੱਖ ਮੰਤਵ ਇਸ ਦੀ ਪਿਛਲੇ ਅੰਕੜਿਆਂ ਨਾਲ ਤੁਲਨਾ ਕਰਨਾ ਹੈ। ਕਾਂਗਰਸ, ਸੀਪੀਆਈ(ਐੱਮ) ਤੇ ਟੀਐੱਮਸੀ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਗੇੜਾਂ ਲਈ ਫਾਈਨਲ ਵੋਟ ਫੀਸਦ ਦੇ ਅੰਕੜਿਆਂ ਨੂੰ ਪ੍ਰਕਾਸ਼ਿਤ ਕਰਨ ਵਿਚ ਦੇਰੀ ਲਈ ਮੰਗਲਵਾਰ ਨੂੰ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ ਸੀ। -ਪੀਟੀਆਈ

Advertisement

Advertisement
Advertisement