ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੱਡਿਓ ਨਾ ਹੱਥਾਂ ਵਿੱਚੋਂ, ਰੰਭੇ-ਦਾਤੀਆਂ...

07:39 AM Jan 15, 2025 IST
ਅਰਪਨ ਲਿਖਾਰੀ ਸਭਾ ਦੀ ਇਕੱਤਰਤਾ ਵਿੱਚ ਸ਼ਾਮਲ ਹੋਏ ਪੰਜਾਬੀ ਸਾਹਿਤਕਾਰ

ਕੈਲਗਰੀ:

Advertisement

ਅਰਪਨ ਲਿਖਾਰੀ ਸਭਾ ਦੀ ਇਸ ਸਾਲ ਦੀ ਪਹਿਲੀ ਮੀਟਿੰਗ ਕੋਸੋ ਹਾਲ ਵਿੱਚ ਹੋਈ। ਇਸ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਸਹੋਤਾ ਅਤੇ ਜਗਦੇਵ ਸਿੰਘ ਸਿੱਧੂ ਨੇ ਕੀਤੀ। ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅਤੇ ਨਵਾਂ ਵਰ੍ਹਾ ਮੁਬਾਰਕ ਆਖਦਿਆਂ ਜਰਨੈਲ ਸਿੰਘ ਤੱਗੜ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਗ਼ਦਰੀ ਬਾਬੇ ਸੋਹਨ ਸਿੰਘ ਭਕਨਾ, ਲੋਹੜੀ- ਮਾਘੀ, ਚਾਲੀ ਮੁਕਤਿਆਂ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਚੱਲ ਰਹੇ ਕਿਸਾਨੀ ਮੋਰਚੇ ਬਾਰੇ ਸਰੋਤਿਆਂ ਨਾਲ ਸਾਂਝ ਪਾਈ।
ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਗ਼ਜ਼ਲ ‘ਦੋਸਤਾ ਤੂੰ ਦੋਸਤੀ ਦੀ ਸ਼ਾਨ ਵਰਗਾ ਖ਼ਤ ਲਿਖੀਂ’ ਰਾਹੀਂ ਸ਼ੁਰੂਆਤ ਕੀਤੀ। ਲਖਵਿੰਦਰ ਜੌਹਲ ਨੇ ਕਰਨੈਲ ਸਿੰਘ ਪਾਰਸ ਦੀ ਲਿਖੀ ਛੋਟੇ ਸਾਹਿਬਜ਼ਾਦਿਆਂ ਬਾਰੇ ਕਵੀਸ਼ਰੀ ‘ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ’ ਸੁਣਾ ਕੇ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਗਾਇਕ ਡਾ. ਹਰਮਿੰਦਰਪਾਲ ਸਿੰਘ ਨੇ ਫਿਲਮੀ ਗੀਤ ਤੋਂ ਇਲਾਵਾ ਵਿਅੰਗ ਤੇ ਹਾਸਰਸ ਦੀ ਕਵਿਤਾ ‘ਪੰਡਿਤ ਜੀ ਕੀ ਇਹ ਲਾਲ ਮੇਰਾ’ ਦੋਗਾਣਾ ਉਸੇ ਅੰਦਾਜ਼ ਵਿੱਚ ਗਾ ਕੇ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀ ਯਾਦ ਨੂੰ ਸਾਕਾਰ ਕਰ ਦਿੱਤਾ। ਡਾ. ਜੋਗਾ ਸਿੰਘ ਸਹੋਤਾ ਨੇ ਸਾਹਿਰ ਲੁਧਿਆਣਵੀ ਦੀ ਗ਼ਜ਼ਲ ‘ਨਾ ਝਟਕੋ ਜ਼ੁਲਫ਼ ਸੇ ਪਾਨੀ, ਯੇਹ ਮੋਤੀ ਫੂਟ ਜਾਏਂਗੇ’, ਕੈਫ਼ੀ ਆਜ਼ਮੀ ਦਾ ਗੀਤ ‘ਮਿਲੇ ਨ ਫੂਲ ਤੋ ਕਾਂਟੋਂ ਸੇ ਦੋਸਤੀ ਕਰ ਲੀ’ ਤੋਂ ਇਲਾਵਾ ਹੀਰ ਵਾਰਿਸ ਸ਼ਾਹ ਦੀ ਬੈਂਤ ‘ਹੀਰ ਆਖਦੀ ਜੋਗੀਆ ਝੂਠ ਬੋਲੇਂ, ਕੌਣ ਰੁੱਠੜੇ ਯਾਰ ਮਨਾਂਵਦਾ ਈ’ ਨੂੰ ਆਪਣੀ ਆਵਾਜ਼ ਨਾਲ ਇਉਂ ਪੇਸ਼ ਕੀਤਾ ਕਿ ਸਰੋਤੇ ਮੰਤਰ-ਮੁਗਧ ਹੋਏ ਰਹੇ। ਜਸਵੀਰ ਸਿਹੋਤਾ ਨੇ ਆਪਣੀ ਤਾਜ਼ਾ ਲਿਖੀ ਕਵਿਤਾ ‘ਛੱਡਿਓ ਨਾ ਹੱਥਾਂ ਵਿੱਚੋਂ, ਰੰਭੇ, ਕਹੀਆਂ, ਦਾਤੀਆਂ’ ਰਾਹੀਂ ਕਿਸਾਨ ਪੁੱਤਰਾਂ ਨੂੰ ਖੇਤੀ ਦਾ ਧੰਦਾ ਜਾਰੀ ਰੱਖਣ ਦਾ ਸੁਨੇਹਾ ਦਿੱਤਾ। ਮਾਸਟਰ ਹਰਭਜਨ ਸਿੰਘ ਨੇ ਆਪਣੇ ਸਫ਼ਰਨਾਮੇ ਦਾ ਇੱਕ ਚੈਪਟਰ ਪੜ੍ਹ ਕੇ ਸੁਣਾਉਂਦੇ ਸਰੋਤਿਆਂ ਨੂੰ ਪੈਰਿਸ ਦੇ ਆਈਫਲ-ਟਾਵਰ ਤੱਕ ਲੈ ਗਏ। ਕੁਲਦੀਪ ਕੌਰ ਘਟੌੜਾ ਨੇ ਰੁੱਖਾਂ ਨਾਲ ਸਾਂਝ ਪਾਉਂਦੀ ਕਵਿਤਾ ਸੁਣਾਈ। ਜਨਾਬ ਸਬਾਹ ਸਾਦੀਕ ਦੇ ਉਮਦਾ ਸ਼ਿਅਰਾਂ ਵਿੱਚੋਂ ਇੱਕ ਨਮੂਨਾ ਗ਼ੌਰ-ਏ-ਜ਼ਿਕਰ ਹੈ ‘ਆਈਨੇ ਕੇ ਸੌ ਟੁਕੜੇ ਕਰ ਕੇ ਹਮ ਨੇ ਦੇਖੇ ਹੈਂ, ਏਕ ਮੇਂ ਭੀ ਤਨਹਾ ਥੇ ਸੌ ਮੇਂ ਭੀ ਤਨਹਾ ਹੈਂ’ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ।
ਸਤਨਾਮ ਢਾਅ ਨੇ ਚਰਨ ਸਿੰਘ ਸਫ਼ਰੀ ਦੀ ਮਕਬੂਲ ਕਵਿਤਾ ‘ਮਾਤਾ ਭਾਗੋ ਜੀ ਦੀ ਵੰਗਾਰ’ ਚਾਲੀ ਮੁਕਤਿਆਂ ਦਾ ਪ੍ਰਸੰਗ ਲੰਮੀ ਭਾਵਪੂਰਤ ਕਵਿਤਾ ਰਾਹੀਂ ਪੇਸ਼ ਕਰ ਕੇ ਖਿਦਰਾਣੇ ਦੀ ਢਾਬ ਦੀ ਜੰਗ ਦਾ ਦ੍ਰਿਸ਼ ਰੂਪਮਾਨ ਕਰ ਦਿੱਤਾ। ਬਹੁ-ਵਿਧਾਈ ਲੇਖਕ ਸਰਦੂਲ ਸਿੰਘ ਲੱਖਾ ਨੇ ਆਪਣੀਆਂ ਲਿਖੀਆਂ ਪੰਜਾਬੀ ਅਤੇ ਅੰਗਰੇਜ਼ੀ ਦੀਆਂ ਦੋ ਕਵਿਤਾਵਾਂ ਦਾ ਉਚਾਰਨ ਕੀਤਾ। ਪ੍ਰੋ. ਬਲਦੇਵ ਸਿੰਘ ਦੁੱਲਟ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਦੇ ਜੀਵਨ, ਪ੍ਰਾਪਤੀਆਂ ਅਤੇ ਯੋਗਦਾਨ ਉੱਪਰ ਭਰਪੂਰ ਰੋਸ਼ਨੀ ਪਾਈ। ਜਗਦੇਵ ਸਿੱਧੂ ਨੇ ਲੋਹੜੀ ਦੀ ਵਿਰਾਸਤੀ ਅਹਿਮੀਅਤ ਨਾਲ ਜੋੜ ਕੇ ਦੁੱਲਾ ਭੱਟੀ ਦੇ ਨਾਬਰੀ, ਦਲੇਰੀ ਅਤੇ ਗ਼ੈਰਤ ਵਾਲੇ ਕਿਰਦਾਰ ਨੂੰ ਪੰਜਾਬੀ ਸੁਭਾਅ ਦਾ ਪ੍ਰਤੀਕ ਦੱਸਿਆ। ਇਸ ਸਾਹਿਤਕ ਵਿਚਾਰ ਚਰਚਾ ਵਿੱਚ ਮਹਿੰਦਰ ਕੌਰ ਕਾਲੀ ਰਾਏ, ਅਵਤਾਰ ਕੌਰ ਤੱਗੜ, ਰਾਵਿੰਦਰ ਕੌਰ ਅਤੇ ਗੁਰਦੀਪ ਸਿੰਘ ਗਹੀਰ ਦੀ ਹਾਜ਼ਰੀ ਵੀ ਜ਼ਿਕਰਯੋਗ ਰਹੀ।
ਖ਼ਬਰ ਸਰੋਤ: ਅਰਪਨ ਲਿਖਾਰੀ ਸਭਾ, ਕੈਲਗਰੀ

Advertisement
Advertisement