ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੰਕੀ ਉਡਾਣ: 200 ਭਾਰਤੀਆਂ ਵਾਲਾ ਜਹਾਜ਼ ਜਮਾਇਕਾ ਤੋਂ ਵਾਪਸ ਭੇਜਿਆ

06:58 AM May 10, 2024 IST

* ਦਸਤਾਵੇਜ਼ਾਂ ਦੀ ਪੜਤਾਲ ਤੱਕ ਮਾਨਵੀ ਅਧਾਰ ’ਤੇ ਕਿੰਗਸਟਨ ਦੇ ਹੋਟਲ ’ਚ ਰੁਕਣ ਦੀ ਮਿਲੀ ਸੀ ਇਜਾਜ਼ਤ

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 9 ਮਈ
ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਣ ਰਾਹੀਂ ਜਮਾਇਕਾ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। ਜਮਾਇਕਾ ਦੇ ਪੰਜ ਦਿਨਾ ਟੂਰ ’ਤੇ ਆਏ ਇਨ੍ਹਾਂ ਭਾਰਤੀਆਂ ਦੇ ਦਸਤਾਵੇਜ਼ ਚੈੱਕ ਕਰਨ ਮੌਕੇ ਅਧਿਕਾਰੀਆਂ ਨੂੰ ਜਦੋਂ ਤਸੱਲੀ ਹੋ ਗਈ ਕਿ ਇਹ ਟੂਰਿਸਟ ਨਹੀਂ ਹਨ ਤਾਂ ਉਨ੍ਹਾਂ ਯਾਤਰੀਆਂ ਸਣੇ ਜਹਾਜ਼ ਮੋੜ ਦਿੱਤਾ। ਇਸ ਘਟਨਾ ਨੇ ਪਿਛਲੇ ਸਾਲ ਫਰਾਂਸ ਵਿਚ ਘਟੀ ਮਿਲਦੀ ਜੁਲਦੀ ਘਟਨਾ ਚੇਤੇ ਕਰਵਾ ਦਿੱਤੀ।
ਜਮਾਇਕਾ ਦੇ ‘ਦਿ ਗਲੀਨਰ ਬਰੌਡਸ਼ੀਟ’ ਵਿਚ ਛਪੀ ਰਿਪੋਰਟ ਮੁਤਾਬਕ, ‘‘ਆਲਮੀ ਪੱਧਰ ’ਤੇ ਭਾਰਤੀ ਨਾਗਰਿਕਾਂ ’ਤੇ ਨਿਗਰਾਨੀ ਰੱਖੀ ਜਾਂਦੀ ਹੈ, ਉਨ੍ਹਾਂ ਦੇ ਜੋਖ਼ਮ ਵਾਲੇ ਪ੍ਰੋਫਾਈਲ ਕਰਕੇ ਜਮਾਇਕਾ ਪੁੱਜਣ ’ਤੇ ਇਕ ਅਧਿਕਾਰੀ ਵੱਲੋਂ ਮੈਨੂਅਲੀ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ।’’ ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤੀ ਨਾਗਰਿਕ, ਜਿਨ੍ਹਾਂ ਵਿਚੋਂ ਬਹੁਤੇ ਪੁਰਸ਼ ਸਨ, ਪੰਜ ਦਿਨਾ ਟੂਰ ਲਈ ਜਮਾਇਕਾ ਪੁੱਜੇ ਸਨ, ਪਰ ਜਦੋਂ ਉਨ੍ਹਾਂ ਦੇ ਕਾਗਜ਼ ਪੱਤਰ ਦੇਖੇ ਤਾਂ ਪਤਾ ਲੱਗਾ ਕਿ ਟੂਰ ਸਿਰਫ ਇਕ ਦਿਨ ਦਾ ਸੀ। ਕੁਝ ਭਾਰਤੀਆਂ ਦੇ ਯਾਤਰਾ ਦਸਤਾਵੇਜ਼ਾਂ ਵਿਚ ਵੀ ਗੜਬੜ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਰਤੀ ਨਾਗਰਿਕਾਂ ਨੂੰ ਮੁਲਕ ਵਿਚ ਦਾਖ਼ਲੇ ਤੋਂ ਨਾਂਹ ਕਰ ਦਿੱਤੀ, ਪਰ ਅਥਾਰਿਟੀਜ਼ ਨੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਤੱਕ ਮਾਨਵੀ ਅਧਾਰ ’ਤੇ ਕਿੰਗਸਟਨ ਦੇ ਹੋਟਲ ਵਿਚ ਰੁਕਣ ਦੀ ਖੁੱਲ੍ਹ ਦਿੱਤੀ।
ਕਾਬਿਲੇਗੌਰ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਫਰੈਂਚ ਅਥਾਰਿਟੀਜ਼ ਨੇ ਮਾਨਵੀ ਤਸਕਰੀ ਦੇ ਸ਼ੱਕ ਕਰਕੇ 303 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਸੀ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀਆਂ ਦੀ ਸੀ।
‘ਦਿ ਗਲੀਨਰ’ ਦੀ ਰਿਪੋਰਟ ਮੁਤਾਬਕ ਦੁਬਈ ਤੋਂ ਆਈ ਚਾਰਟਰਡ ਉਡਾਣ ਵਿਚ 253 ਭਾਰਤੀ, ਜਰਮਨ ਚਾਲਕ ਦਲ ਦੇ ਮੈਂਬਰ ਅਤੇ ਫਰਾਂਸ, ਉਜ਼ਬੇਕਿਸਤਾਨ ਤੇ ਰੂਸ ਦਾ ਇਕ ਇਕ ਨਾਗਰਿਕ ਸਵਾਰ ਸਨ। ਜਮਾਇਕਾ ਦੇ ਕੌਮੀ ਸੁਰੱਖਿਆ ਬਾਰੇ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜਮਾਇਕਾ ਪੁੱਜੀ ਉਡਾਣ ਕਾਨੂੰਨੀ ਰੂਪ ਵਿਚ ਵੈਧ ਸੀ, ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਯਾਤਰਾ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਸੁਰੱਖਿਆ ਫ਼ਿਕਰਾਂ ਦੇ ਹਵਾਲੇ ਨਾਲ ਯਾਤਰੀਆਂ ਨੂੰ ਮੁਲਕ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ। ਮੰਤਰਾਲੇ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਯਾਤਰੀਆਂ ਸਬੰਧੀ ਪਹਿਲਾਂ ਤੋਂ ਜਮ੍ਹਾਂ ਸੂਚੀ ਵਿਚ ਦੋ ਮੁਸਾਫ਼ਰਾਂ ਦੇ ਨਾਮ ਨਹੀਂ ਸਨ, ਜਿਸ ਕਰਕੇ ਉਨ੍ਹਾਂ (ਦੋਵਾਂ ਯਾਤਰੀਆਂ) ਨੂੰ ਜਮਾਇਕਾ ਵਿਚ ਦਾਖਲ ਨਾ ਹੋਣ ਦੇਣ ਦਾ ਫੈਸਲਾ ਕੀਤਾ ਗਿਆ।

ਵਿਦੇਸ਼ ਮੰਤਰਾਲੇ ਵੱਲੋਂ ਘਟਨਾ ਦੀ ਪੁਸ਼ਟੀ

ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਦੁਬਈ ਤੋਂ ਇਕ ਚਾਰਟਰਡ ਉਡਾਣ, ਜਿਸ ਵਿਚ ਕਈ ਭਾਰਤੀ ਨਾਗਰਿਕ ਸਵਾਰ ਸਨ, ਜਮਾਇਕਾ ਉਤਰੀ ਸੀ। ਭਾਰਤੀ ਨਾਗਰਿਕਾਂ ਨੇ ਪਹਿਲਾਂ ਤੋਂ ਹੀ ਯਾਤਰਾ ਤੇ ਹੋਟਲ ਬੁਕਿੰਗਜ਼ ਕਰਵਾਈਆਂ ਹੋਈਆਂ ਸਨ, ਪਰ ਸਥਾਨਕ ਅਥਾਰਿਟੀਜ਼ ਉਨ੍ਹਾਂ ਦੇ ਦਸਤਾਵੇਜ਼ਾਂ ਤੋਂ ਸੰਤੁਸ਼ਟ ਨਹੀਂ ਸਨ। ਕੁਝ ਦਿਨਾਂ ਮਗਰੋਂ 7 ਮਈ ਨੂੰ ਉਨ੍ਹਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਦੁਬਈ ਭੇਜ ਦਿੱਤਾ।’’

Advertisement

Advertisement
Advertisement