ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਲਈ ਬੈਟਰੀ ਕਾਰ ਭੇਟ
07:20 AM Sep 28, 2024 IST
ਐਸ.ਏ.ਐਸ. ਨਗਰ (ਮੁਹਾਲੀ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਕਾਰ ਸੇਵਾ ਲਈ ‘ਵਿਨਟੇਜ ਲੁਕ ਬੈਟਰੀ ਕਾਰ’ ਭੇਟ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਦਾਨੀ ਸੱਜਣ ਨੇ ਆਪਣੇ ਪਰਿਵਾਰ ਸਮੇਤ ਹਾਜ਼ਰ ਹੋ ਕੇ ਬੈਟਰੀ ਕਾਰ ਗੁਰਦੁਆਰਾ ਸਾਹਿਬ ਵਿਖੇ ਭੇਟ ਕਰਕੇ ਚਾਬੀ ਸੇਵਾਦਾਰਾਂ ਨੂੰ ਸੌਂਪੀ ਗਈ। ਇਸ ਕਾਰ ਦੀ ਕੀਮਤ ਲਗਪਗ 3 ਲੱਖ 90 ਹਜ਼ਾਰ ਰੁਪਏ ਹੈ। ਕਾਰ ਦੀ ਬੈਟਰੀ ਚਾਰਜ਼ ਕਰਨ ਤੋਂ ਬਾਅਦ 70 ਕਿੱਲੋਮੀਟਰ ਚੱਲ ਸਕਦੀ ਹੈ। ਸੇਵਾਦਾਰਾਂ ਨੇ ਦੇਗ ਬਣਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਦਾਨੀ ਸੱਜਣ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement