ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੱਤਰੀ ਸਭਾ ਦੀ ਭਲਾਈ ਵਾਸਤੇ 1.11 ਲੱਖ ਰੁਪਏ ਭੇਟ

09:42 AM Mar 10, 2024 IST
ਸਮਾਗਮ ਦੌਰਾਨ ਹਾਜ਼ਰ ਪਰਿਵਾਰਕ ਮੈਂਬਰ ਤੇ ਆਗੂ।-ਫੋਟੋ: ਧਵਨ

ਪੱਤਰ ਪ੍ਰੇਰਕ
ਪਠਾਨਕੋਟ, 9 ਮਾਰਚ
ਖੱਤਰੀ ਸਭਾ ਵੱਲੋਂ ਪ੍ਰਧਾਨ ਰੋਮੀ ਵਡੈਹਰਾ ਅਤੇ ਚੇਅਰਮੈਨ ਰਾਜੇਸ਼ ਪੁਰੀ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਓਬਰਾਏ ਪਰਿਵਾਰ ਤੋਂ ਵਿਸ਼ਾਲ, ਸੁਮਿਤ, ਅਮਿਤ ਅਤੇ ਪ੍ਰਣਵ ਓਬਰਾਏ ਪੁੱਜੇ। ਇਸ ਦੌਰਾਨ ਉਨ੍ਹਾਂ ਆਪਣੇ ਪਿਤਾ ਮਰਹੂਮ ਨਰੇਸ਼ ਓਬਰਾਏ ਦੀ ਖੱਤਰੀ ਭਵਨ ਵਿੱਚ ਤਸਵੀਰ ਲਗਵਾਈ ਅਤੇ ਸਭਾ ਨੂੰ 1 ਲੱਖ 11 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਉਨ੍ਹਾਂ ਇੱਕ ਸਾਲ ਲਈ ਇੱਕ ਲੋੜਵੰਦ ਪਰਿਵਾਰ ਨੂੰ ਗੋਦ ਲੈ ਕੇ ਰਾਸ਼ਨ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਸਰਪ੍ਰਸਤ ਸਤੀਸ਼ ਮਹਿੰਦਰੂ, ਪ੍ਰਦੇਸ਼ ਸਰਪ੍ਰਸਤ ਵਿਜੇ ਪਾਸੀ, ਜਨਰਲ ਸਕੱਤਰ ਚੰਦਨ ਮਹਿੰਦਰੂ, ਡਾਇਰੈਕਟਰ ਅਵਤਾਰ ਅਬਰੋਲ, ਜ਼ਿਲ੍ਹਾ ਪ੍ਰਧਾਨ ਰਾਮਪਾਲ ਭੰਡਾਰੀ, ਜੁਆਇੰਟ ਕੈਸ਼ੀਅਰ ਜਗਦੀਸ਼ ਕੋਹਲੀ, ਜ਼ਿਲ੍ਹਾ ਚੇਅਰਮੈਨ ਆਦੇਸ਼ ਸਿਆਲ, ਚੀਫ਼ ਕੈਸ਼ੀਅਰ ਰਾਕੇਸ਼ ਖੰਨਾ, ਗੁਰਿੰਦਰ ਬੇਦੀ, ਅਨਮੋਲ ਪੁਰੀ ਤੇ ਰਾਜ ਕੁਮਾਰ ਹਾਜ਼ਰ ਸਨ। ਇਸ ਮੌਕੇ ਸਰਪ੍ਰਸਤ ਸਤੀਸ਼ ਮਹਿੰਦਰੂ, ਪ੍ਰਧਾਨ ਰੋਮੀ ਵਡੈਹਰਾ ਅਤੇ ਚੇਅਰਮੈਨ ਰਾਜੇਸ਼ ਪੁਰੀ ਨੇ ਕਿਹਾ ਕਿ ਮਰਹੂਮ ਨਰੇਸ਼ ਓਬਰਾਏ ਨੇ ਆਪਣੇ ਜੀਵਨ ਕਾਲ ਦੌਰਾਨ ਹਮੇਸ਼ਾਂ ਹੀ ਲੋੜਵੰਦਾਂ ਦੀ ਸੇਵਾ ਕਰਨ ਦਾ ਕੰਮ ਕੀਤਾ ਤੇ ਹੁਣ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਿਹਾ ਹੈ।

Advertisement

Advertisement