ਕੁੱਤਿਆਂ ਨੇ 9 ਸਾਲਾ ਬੱਚਾ ਨੋਚਿਆ
09:41 PM Jan 19, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਨਾਭਾ, 19 ਜਨਵਰੀ
ਇੱਥੋਂ ਨੇੜਲੇ ਪਿੰਡ ਢੀਂਗੀ ਵਿੱਚ ਕੁੱਤਿਆਂ ਨੇ 9 ਸਾਲਾ ਬੱਚੇ ਨੂੰ ਨੋਚ ਲਿਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਪਰਵਾਸੀ ਮਜ਼ਦੂਰ ਰਾਮ ਤੇ ਉਸ ਦਾ ਪਰਿਵਾਰ ਖੇਤ ’ਚੋਂ ਆਲੂ ਕੱਢ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਬੱਚਾ ਖੇਡਦਾ ਹੋਇਆ ਅਚਾਨਕ ਖੇਤ ਵਿੱਚ ਥੋੜ੍ਹਾ ਦੂਰ ਚਲਾ ਗਿਆ। ਇਸ ਦੌਰਾਨ ਬੱਚੇ ’ਤੇ 14-15 ਕੁੱਤਿਆਂ ਨੇ ਹਮਲਾ ਕਰ ਦਿੱਤਾ। ਇੱਥੋਂ ਲੰਘ ਰਹੇ ਦੋ ਰਾਹਗੀਰਾਂ ਨੇ ਬੱਚੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਛੁਡਵਾਉਣ ਸਮੇਂ ਕਈ ਡਾਂਗਾਂ ਟੁੱਟ ਗਈਆਂ ਪਰ ਕੁੱਤਿਆਂ ਨੇ ਬੱਚੇ ਨੂੰ ਨਾ ਛੱਡਿਆ। ਇਸ ਮਗਰੋਂ ਬੱਚੇ ਨੂੰ ਨਾਭਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਮੁਤਾਬਕ ਬੱਚੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਕਾਂਗਰਸ ਦੇ ਨਾਭਾ ਦਿਹਾਤੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ ਵਾਸੀ ਢੀਂਗੀ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਵੀ ਕੁੱਤਿਆਂ ਨੇ ਇੱਕ ਗਾਂ ਦੀ ਲੱਤ ਖਾ ਲਈ ਸੀ। ਉਨ੍ਹਾਂ ਕਿਹਾ ਕਿ ਕੁੱਤਿਆਂ ਕਾਰਨ ਲੋਕ ਸਹਿਮੇ ਹੋਏ ਹਨ।
Advertisement
Advertisement
Advertisement