ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਲਾਵਟਖੋਰੀ ਖ਼ਿਲਾਫ਼ ਇਕਜੁੱਟ ਹੋਈ ਦੋਧੀ ਯੂਨੀਅਨ

08:21 AM Dec 12, 2023 IST
ਮਿਲਾਵਟਖੋਰੀ ਖ਼ਿਲਾਫ਼ ਇਕਜੁੱਟਤਾ ਜ਼ਾਹਿਰ ਕਰਦੇ ਹੋਏ ਦੋਧੀ।

ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 11 ਦਸੰਬਰ
ਅੱਜ ਦੋਧੀ ਯੂਨੀਅਨ ਬਲਾਕ ਕੋਟਕਪੂਰਾ ਦੀ ਮੀਟਿੰਗ ਕਿਲ੍ਹੇ ਵਾਲੀ ਪਾਰਕ ਨੇੜੇ ਨਵਾਂ ਬੱਸ ਸਟੈਂਡ ਵਿਖੇ ਹੋਈ । ਇਸ ਮੀਟਿੰਗ ਵਿੱਚ ਬਲਾਕ ਕੋਟਕਪੂਰਾ ਦੇ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਸਨ ਤੇ ਮੀਟਿੰਗ ਓਮਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮਿਲਾਵਟਖੋਰੀ ਨੂੰ ਰੋਕਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸਾਰੇ ਸਾਥੀਆਂ ਨੇ ਮਿਲਾਵਟਖੋਰੀ ਨੂੰ ਰੋਕਣ ਦੀ ਹਾਮੀ ਭਰੀ ਅਤੇ ਚਿਤਾਵਨੀ ਦਿੱਤੀ ਕਿ ਸ਼ਹਿਰ ਵਿੱਚ ਕਿਸੇ ਵੀ ਮਿਲਾਵਟ ਵਾਲੀ ਚੀਜ਼ ਨੂੰ ਵਿਕਣ ਨਹੀਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਯੂਨੀਅਨ ਜ਼ਿਲ੍ਹਾ ਫਰੀਦਕੋਟ ਬਲਾਕ ਕੋਟਕਪੁਰਾ ਵੱਲੋਂ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਗਾਹ ਵਿੱਚ ਲਿਆਂਦਾ ਗਿਆ ਹੈ ਕਿ ਕੋਟਕਪੂਰਾ ਵਿੱਚ ਦੁੱਧ ਨਾਲ ਸਬੰਧਤ ਵਸਤੂਆਂ ਦੀ ਕਾਲਾਬਜ਼ਾਰੀ ਹੋ ਰਹੀ ਹੈ। ਇਸ ਵਿੱਚ ਬਹੁਤ ਹੀ ਸਸਤੇ ਭਾਅ ’ਤੇ ਮਿਲਾਵਟ ਖੋਰੇ ਵਾਲਾ ਸਾਮਾਨ ਦੁੱਧ ਦਹੀਂ ਮੱਖਣ ਪਨੀਰ ਖੋਆ ਅਤੇ ਮਠਿਆਈਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੋਣ ਕਾਰਨ ਜਿੱਥੇ ਦੁੱਧ ਦੇ ਧੰਦੇ ਨਾਲ ਜੁੜੇ ਦੋਧੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਉਥੇ ਹੀ ਇਸ ਧੰਦੇ ਨਾਲ ਜੁੜੇ ਛੋਟੇ ਕਿਸਾਨ ਦੁੱਧ ਦਾ ਰੇਟ ਨਾ ਮਿਲਣ ਕਰਕੇ ਇਸ ਧੰਦੇ ਤੋਂ ਮੂੰਹ ਮੋੜ ਰਹੇ ਹਨ। ਇਸ ਮੌਕੇ ਲਾਡੀ ਨਾਰੰਗ, ਜਲੰਧਰ ਸਿੰਘ, ਪ੍ਰਵੀਨ ਕੁਮਾਰ, ਮੁਕੇਸ਼ ਸੇਠੀ, ਦੀਪਕ, ਰਣਜੀਤ ਕਟਾਰੀਆ ਆਦਿ ਮੌਜੂਦ ਸਨ।

Advertisement

Advertisement