ਅੰਗਦਾਨ ਬਾਰੇ ਜਾਗਰੂਕਤਾ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੇ ਨੇ ਡਾਕਟਰ: ਮੁਰਮੂ
06:48 AM Dec 24, 2024 IST
Advertisement
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿਹਾ ਕਿ ਅੰਗਦਾਨ ਪ੍ਰਤੀ ਲੋਕਾਂ ’ਚ ਹਾਲੇ ਵੀ ਝਿਜਕ ਹੈ ਅਤੇ ਡਾਕਟਰ ਇਸ ਨੇਕ ਕਾਰਜ ਲਈ ਜਾਗਰੂਕਤਾ ਵਧਾਉਣ ’ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਕੌਮੀ ਰਾਜਧਾਨੀ ਵਿੱਚ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫ਼ਦਰਜੰਗ ਹਸਪਤਾਲ ਦੀ 6ਵੀਂ ਕਨਵੋਕੇਸ਼ਨ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਇਸ ਗੱਲ ਨੂੰ ਉਭਾਰਿਆ ਕਿ ਅੰਗ ਟਰਾਂਸਪਲਾਂਟ ਦੀ ਉਡੀਕ ਕਰ ਕਰ ਰਹੇ ਲੋਕਾਂ ਦੀ ਸੂਚੀ ਵਧ ਰਹੀ ਹੈ। ਮੁਰਮੂ ਨੇ ਆਖਿਆ, ‘‘ਇਸ ਮੁੱਦੇ ਹੱਲ ਲਈ ਮਸਨੂਈ ਅੰਗਾਂ ਦਾ ਵਿਕਾਸ ਤੇ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ (ਮ੍ਰਿਤਕਾਂ ਦੇ) ਅੰਗਦਾਨ ਕਰਨੇ ਜ਼ਰੂਰੀ ਹਨ।’’ -ਪੀਟੀਆਈ
Advertisement
Advertisement
Advertisement