For the best experience, open
https://m.punjabitribuneonline.com
on your mobile browser.
Advertisement

ਨਾਬਾਲਗਾਂ ਵੱਲੋਂ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ

07:34 AM Oct 04, 2024 IST
ਨਾਬਾਲਗਾਂ ਵੱਲੋਂ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ
Advertisement

ਨਵੀਂ ਦਿੱਲੀ, 3 ਅਕਤੂੂਬਰ
ਦੱਖਣ-ਪੂਰਬੀ ਦਿੱਲੀ ਵਿੱਚ ਕਾਲਿੰਦੀ ਕੁੰਜ ਇਲਾਕੇ ਦੇ ਇੱਕ ਨਰਸਿੰਗ ਹੋਮ ’ਚ ਅੱਜ ਵੱਡੇ ਤੜਕੇ ਡਾਕਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਨਾਬਾਲਗ ਹਨ ਜੋ ਇਲਾਜ ਕਰਵਾਉਣ ਲਈ ਆਏ। ਮੁਲਜ਼ਮਾਂ ਨੇ ਤੜਕੇ ਲਗਪਗ 1.45 ਵਜੇ ਯੂਨਾਨੀ ਪ੍ਰੈਕਟੀਸ਼ਨਰ (ਬੀਯੂਐੱਮਐੱਸ) ਜਾਵੇਦ ਅਖਤਰ ਨੂੰ ਗੋਲੀ ਮਾਰ ਦਿੱਤੀ। ਪੁਲੀਸ ਅਧਿਕਾਰੀ ਮੁਤਾਬਕ ਅਖਤਰ ਹਸਪਤਾਲ ’ਚ ਕੁਰਸੀ ’ਤੇ ਪਿਆ ਮਿਲਿਆ ਤੇ ਉਸ ਦੇ ਸਿਰ ਵਿਚੋਂ ਖੂਨ ਵਗ ਰਿਹਾ ਸੀ। ਇਹ ਘਟਨਾ ਖੱਡਾ ਕਲੋਨੀ ਦੇ ਤਿੰਨ ਬੈੱਡਾਂ ਵਾਲੇ ਨੀਮਾ ਹਸਪਤਾਲ ’ਚ ਵਾਪਰੀ। ਅਧਿਕਾਰੀ ਮੁਤਾਬਕ ਮੁੱਢਲੀ ਜਾਂਚ ਮੁਤਾਬਕ ਇਸ ਘਟਨਾ ’ਚ ਲਗਪਗ 16 ਸਾਲਾਂ ਦੇ ਦੋ ਲੜਕਿਆਂ ਦੀ ਸ਼ਮੂਲੀਅਤ ਦਾ ਪਤਾ ਲੱਗਾ ਹੈ, ਜੋ ਰਾਤ ਲਗਪਗ 1 ਵਜੇ ਹਸਪਤਾਲ ’ਚ ਇਲਾਜ ਕਰਵਾਉਣ ਆਏ ਸਨ। ਉਨ੍ਹਾਂ ਕਿਹਾ ਕਿ ਦੋਵਾਂ ਵਿਚੋਂ ਇੱਕ ਲੜਕੇ ਪੈਰ ਦੇ ਅੰਗੂਠੇ ’ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਹ ਇੱਕ ਦਿਨ ਪਹਿਲਾਂ ਵੀ ਹਸਪਤਾਲ ਆਇਆ ਸੀ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement