For the best experience, open
https://m.punjabitribuneonline.com
on your mobile browser.
Advertisement

ਕਿਡਨੀ ਰੈਕਟ ’ਚ ਸ਼ਾਮਲ ਡਾਕਟਰ ਗ੍ਰਿਫ਼ਤਾਰ

08:06 AM Jul 10, 2024 IST
ਕਿਡਨੀ ਰੈਕਟ ’ਚ ਸ਼ਾਮਲ ਡਾਕਟਰ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
ਦਿੱਲੀ ਪੁਲੀਸ ਨੇ ਇੱਕ 50 ਸਾਲਾ ਡਾਕਟਰ ਨੂੰ ਬੰਗਲਾਦੇਸ਼ ਅਤੇ ਭਾਰਤ ਵਿੱਚ ਕੀਤੇ ਅੰਗ ਟਰਾਂਸਪਲਾਂਟੇਸ਼ਨ ਰੈਕੇਟ ਵਿੱਚ ਕਥਿਤ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਹੈ। ਡੀਸੀਪੀ ਕ੍ਰਾਈਮ ਬ੍ਰਾਂਚ ਅਮਿਤ ਗੋਇਲ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਇੱਕ ਨਾਮੀ ਨਿੱਜੀ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰ ’ਤੇ ਪਿਛਲੇ ਕੁਝ ਸਾਲਾਂ ਵਿੱਚ ਲਗਪਗ 15-16 ਟ੍ਰਾਂਸਪਲਾਂਟ ਕਰਨ ਦਾ ਦੋਸ਼ ਹੈ ਅਤੇ ਹੁਣ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇੱਕ ਕੌਮਾਂਤਰੀ ਅੰਗ ਟਰਾਂਸਪਲਾਂਟ ਰੈਕੇਟ ਦੇ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਰੈਕੇਟ ਦਾ ਮਾਸਟਰਮਾਈਂਡ ਇੱਕ ਬੰਗਲਾਦੇਸ਼ੀ ਸੀ ਜਦਕਿ ਦਾਨ ਕਰਨ ਵਾਲਾ ਅਤੇ ਪ੍ਰਾਪਤ ਕਰਨ ਵਾਲਾ ਦੋਵੇਂ ਬੰਗਲਾਦੇਸ਼ ਤੋਂ ਸਨ। ਡਾਕਟਰ ਵਿਜੇ ਕੁਮਾਰੀ ਗਰੋਹ ਨਾਲ ਕੰਮ ਕਰਨ ਵਾਲੀ ਇਕੱਲੀ ਡਾਕਟਰ ਸੀ। ਉਸ ਨੇ 2021 ਅਤੇ 2023 ਦੇ ਵਿਚਕਾਰ ਅਪਰੇਸ਼ਨ ਕੀਤੇ।
ਉਨ੍ਹਾਂ ਕਿਹਾ ਕਿ ਰਸਲ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਮਰੀਜ਼ਾਂ ਅਤੇ ਦਾਨੀਆਂ ਦਾ ਪ੍ਰਬੰਧ ਕਰਦਾ ਸੀ। ਟਰਾਂਸਪਲਾਂਟ ਵਿੱਚ ਸ਼ਾਮਲ ਮਹਿਲਾ ਡਾਕਟਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਵਿਜੈ ਕੁਮਾਰੀ ਨੇ ਨੋਇਡਾ-ਅਧਾਰਤ ਪ੍ਰਾਈਵੇਟ ਯਥਾਰਥ ਹਸਪਤਾਲ ਵਿੱਚ 2021 ਅਤੇ 2023 ਵਿਚਕਾਰ ਸਰਜਰੀਆਂ ਕੀਤੀਆਂ ਸਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਾਕਟਰ ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਦਾ ਸੀ। ਰਿਕਾਰਡ ਦਰਸਾਉਂਦੇ ਹਨ ਕਿ ਕਥਿਤ ਰੈਕੇਟ ਵਿੱਚ ਬੰਗਲਾਦੇਸ਼ ਦੇ ਮਰੀਜ਼ਾਂ ਨੂੰ ਅੰਗ ਟ੍ਰਾਂਸਪਲਾਂਟੇਸ਼ਨ ਲਈ ਇੱਕ ਨੈਟਵਰਕ ਦੁਆਰਾ ਫਸਾਇਆ ਗਿਆ ਸੀ।

Advertisement

Advertisement
Author Image

joginder kumar

View all posts

Advertisement
Advertisement
×