ਵੀਅਤਨਾਮ ਦੀ ਡਾਕਟਰ ਨੂੰ ਮਿਲੇਗਾ ਮੈਗਸੇਸੇ ਐਵਾਰਡ
07:16 AM Sep 01, 2024 IST
ਮਨੀਲਾ: ਵੀਅਤਨਾਮ ਜੰਗ ਦੌਰਾਨ ਅਮਰੀਕੀ ਸੈਨਾ ਵੱਲੋਂ ਵਰਤੇ ਗਏ ਖਤਰਨਾਕ ਰਸਾਇਣ ‘ਏਜੰਟ ਔਰੇਂਜ’ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ’ਚ ਮਦਦ ਕਰਨ ਵਾਲੀ ਇੱਕ ਵੀਅਤਨਾਮੀ ਡਾਕਟਰ ਗੁਏਨ ਥੀ ਨੋਕ ਫੁਓਂਗ ਨੂੰ ਇਸ ਸਾਲ ਦੇ ਰਾਮਨ ਮੈਗਸੇਸੇ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਲਈ ਚੁਣਿਆ ਗਿਆ ਹੈ। ਵੀਅਤਨਾਮੀ ਡਾਕਟਰ ਫੁਓਂਗ ਨੇ ‘ਏਜੰਟ ਔਰੇਂਜ’ ਦੇ ਮਾਰੂ ਪ੍ਰਭਾਵਾਂ ਬਾਰੇ ਖੋਜ ਕੀਤੀ ਸੀ। -ਪੀਟੀਆਈ
Advertisement
Advertisement