ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਐੱਮਓ ਤੋਂ ਤੰਗ ਆਏ ਡਾਕਟਰ ਵੱਲੋਂ ਅਸਤੀਫ਼ੇ ਦਾ ਐਲਾਨ, ਸਿਵਲ ਸਰਜਨ ਕੋਲ ਪੁੱਜਿਆ ਮਾਮਲਾ

02:49 PM May 22, 2025 IST
featuredImage featuredImage

ਮਨੋਜ ਸ਼ਰਮਾ
ਬਠਿੰਡਾ, 21 ਮਈ

Advertisement

ਤਲਵੰਡੀ ਸਾਬੋ ਦੇ ਸਬ ਡਿਵੀਜ਼ਨਲ ਹਸਪਤਾਲ ਵਿਚ ਮੈਡੀਕਲ ਅਫਸਰ ਡਾ. ਵਿਕਰਮ ਪ੍ਰਤਾਪ ਖਿੱਚੀ ਨੇ ਆਪਣੇ ਸੀਨੀਅਰ ਮੈਡੀਕਲ ਅਫਸਰ ਦੇ ਮਾੜੇ ਰਵੱਈਏ ਤੋਂ ਤੰਗ ਆ ਕੇ ਅਸਤੀਫ਼ਾ ਦੇਣ ਦਾ ਐਲਾਨ ਕਰ ਕੀਤਾ ਹੈ। ਜਿਸ ਉਪਰੰਤ ਇਹ ਮਾਮਲਾ ਤੂਲ ਫੜ ਗਿਆ ਹੈ। ਡਾ. ਖਿੱਚੀ ਦਾ ਦੋਸ਼ ਹੈ ਕਿ ਡਾ. ਰਵੀਕਾਂਤ ਵੱਲੋਂ ਲਗਾਤਾਰ ਉਨ੍ਹਾਂ ਸਮੇਤ ਹੋਰ ਸਟਾਫ ਮੈਂਬਰਾਂ ਨੂੰ ਮਰੀਜ਼ਾਂ ਅਤੇ ਸਹਿਯੋਗੀਆਂ ਸਾਹਮਣੇ ਬੇਇੱਜਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਰਚ 2025 ਤੋਂ ਜਦੋਂ ਤੋਂ ਡਾ. ਗੁਪਤਾ ਨੇ ਐਸਐਮਓ ਵਜੋਂ ਚਾਰਜ ਸੰਭਾਲਿਆ ਹੈ, ਉਦੋਂ ਤੋਂ ਉਸ ’ਤੇ ਮਨੋਵਿਗਿਆਨਕ ਤਣਾਅ ਪੈਦਾ ਕਰਨ ਵਾਲਾ ਮਾਹੌਲ ਬਣਾਇਆ ਗਿਆ ਹੈ।

ਡਾ. ਖਿੱਚੀ ਨੇ ਇਹ ਵੀ ਦੱਸਿਆ ਕਿ ਡਾ. ਗੁਪਤਾ ਵੱਲੋਂ ਐਮਰਜੈਂਸੀ ਵਿੱਚ ਆਉਣ ਵਾਲੇ ਆਪਣੇ ਜਾਣ-ਪਛਾਣ ਵਾਲੇ ਮਰੀਜ਼ਾਂ ਦੇ ਮੈਡੀਕੋ-ਲੀਗਲ ਕੇਸ ਬਣਾਉਣ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ।

Advertisement

ਇਸ ਮਾਮਲੇ ਸਬੰਧੀ ਡਾਕਟਰਾਂ ਦੀ ਐਸੋਸੀਏਸ਼ਨ (ਪੀਸੀਐਮਐਸ) ਵੱਲੋਂ ਕਾਰਜਕਾਰੀ ਸਿਵਲ ਸਰਜਨ ਡਾ. ਰਮਨ ਸਿੰਗਲਾ ਨੂੰ ਮੰਗ ਪੱਤਰ ਸੌਂਪਿਆ ਹੈ। ਡਾ. ਖਿੱਚੀ ਵੱਲੋਂ ਦਿੱਤੇ ਗਏ ਪੱਤਰ ਵਿੱਚ ਡਾ. ਇਸ਼ਾਨ ਬਾਂਸਲ, ਡਾ. ਅੰਕਿਤਾ, ਡਾ. ਮਿਨਾਕਸ਼ੀ, ਡਾ. ਤੇਜਿੰਦਰਪਾਲ ਕੌਰ, ਡਾ. ਲਵਕੇਸ਼ ਗੁਪਤਾ ਅਤੇ ਡਾ. ਹਰਵਿੰਦਰ ਕੌਰ ਨੇ ਵੀ ਐਸਐਮਓ ਤੋਂ ਪ੍ਰੇਸ਼ਾਨ ਹੋਣ ਦੀ ਗੱਲ ਕਬੂਲੀ ਹੈ।

ਦੂਜੇ ਪਾਸੇ ਐੱਸਐੱਮਓ ਡਾ. ਰਵੀਕਾਂਤ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਹ ਸਿਰਫ ਅਨੁਸਾਸ਼ਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਕਿ 17 ਮਈ ਨੂੰ ਇੱਕ ਲਾਸ਼ ਦੇ ਪੋਸਟਮਾਰਟਮ ਸਬੰਧੀ ਹੋਈ ਲਾਪਰਵਾਹੀ ਸਿਹਤ ਵਿਭਾਗ ਦੀ ਬਦਨਾਮੀ ਦਾ ਕਾਰਨ ਬਣੀ। ਜਿਸ ਲਈ ਉਕਤ ਡਾਕਟਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ ਦੇ ਲੋਕਾਂ ਦਾ ਸਹਿਯੋਗ ਉਨ੍ਹਾਂ ਦੇ ਨਾਲ ਹੈ। ਉਹ ਡਿਊਟੀ ਵਿਚ ਕੁਤਾਹੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।

ਇਸ ਮਾਮਲੇ ਸਬੰਧੀ ਕਾਰਜਜਕਾਰੀ ਸਿਵਲ ਸਰਜਨ ਡਾ. ਰਮਨ ਸਿੰਗਲਾ ਨੇ ਕਿਹਾ ਉਨ੍ਹਾਂ ਨੂੰ ਅੱਜ ਡਾਕਟਰਾਂ ਦੇ ਇੱਕ ਵਫਦ ਵੱਲੋਂ ਸ਼ਿਕਾਇਤ ਦੇ ਰੂਪ ਵਿੱਚ ਮੰਗ ਪੱਤਰ ਸੌਂਪਿਆ ਗਿਆ ਹੈ। ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਇੱਕ ਬੋਰਡ ਦਾ ਗਠਨ ਕਰਕੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।

Advertisement